22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸੜਕਾਂ ਦੀ ਖੁਦਾਈ ਦਾ ਕੰਮ 1 ਜੁਲਾਈ ਤੋਂ 30 ਸਤੰਬਰ ਤੱਕ ਬੰਦ

Ad Position 21
No active advertisement
ਅਜੀਤ ਡੈਸਕ 25-06-2026
ਨਵੀਂ ਦਿੱਲੀ, 24 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਮੌਨਸੂਨ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਵਿਚ ਰੁਕਾਵਟ ਨਾ ਆਉਣ ਪ੍ਰਤੀ ਨਵੀਂ ਦਿੱਲੀ ਨਗਰ ਪਾਲਿਕਾ (ਐਨ.ਡੀ.ਐਮ.ਸੀ.) ਨੇ 1 ਜੁਲਾਈ ਤੋਂ ਲੈ ਕੇ 30 ਸਤੰਬਰ 2026 ਤੱਕ ਸੜਕਾਂ ਦੀ ਖੁਦਾਈ ’ਤੇ ਪੂਰਨ ਤੌਰ ’ਤੇ ਰੋਕ ਲਗਾ ਦਿੱਤੀ ਹੈ। ਐਨ.ਡੀ.ਐਮ.ਸੀ. ਨੇ ਸਾਰੇ ਵਿਭਾਗਾਂ, ਏਜੰਸੀਆਂ, ਠੇਕੇਦਾਰਾਂ ਅਤੇ ਹੋਰ ਸੰਸਥਾਵਾਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਇਸ ਮਾਮਲੇ ਪ੍ਰਤੀ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ। ਐਨ.ਡੀ.ਐਮ.ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ’ਤੇ ਖੁਦਾਈ ਹੁੰਦੀ ਹੈ ਤਾਂ ਬਾਰਿਸ਼ਾਂ ਵਿਚ ਪਾਣੀ ਭਰਨ ’ਤੇ ਲੋਕਾਂ ਨੂੰ ਸਮੱਸਿਆ ਪੈਦਾ ਹੋਵੇਗੀ, ਜਿਸ ਕਰਕੇ ਇਹ ਕਦਮ ਪੁੱਟਿਆ ਗਿਆ ਹੈ ਤਾਂ ਕਿ ਸੜਕਾਂ ਦੀ ਮਜ਼ਬੂਤੀ ਬਣੀ ਰਹੇ ਅਤੇ ਨਾਲ ਹੀ ਟਰੈਫ਼ਿਕ ਜਾਮ ਦੀ ਸਥਿਤੀ ਪੈਦਾ ਨਾ ਹੋਵੇ। ਐਨ.ਡੀ.ਐਮ.ਸੀ. ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਐਮਰਜੈਂਸੀ ਵਿਚ ਸੜਕ ਦੀ ਖੁਦਾਈ ਕਰਨੀ ਪੈ ਜਾਵੇ ਤਾਂ ਇਸ ਦੀ ਮਨਜ਼ੂਰੀ ਲੈਣੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਫ਼ਰਜ਼ੀ ਵੀਡੀਓ-ਭਗਵੰਤ ਮਾਨ ਅਗਲੀ ਖ਼ਬਰ ਆਸਟ੍ਰੇਲੀਆ ਦੇ ਮਰੀਜ਼ ਦੀ ਸਰਜਰੀ ਕਰਕੇ ਸਰੀਰ ’ਚੋਂ ਡਾਕਟਰਾਂ ਨੇ ਕੈਂਸਰ ਟਿਊਮਰ ਕੱਢਿਆ
Ad Position 24