ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਭਾਟੀਆ ਧਰਮਸ਼ਾਲਾ ਟੋਹਾਣਾ ਵਿਖੇ ਲਗਾਏ ਜਾਣ ਵਾਲੇ 16ਵੇਂ ਖ਼ੂਨਦਾਨ ਕੈਂਪ ਸੰਬੰਧੀ ਲਲੋਦਾ ਵਿਚ ਮੀਟਿੰਗ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਹਿਪੁਰੀ ਸ਼ਾਮਲ ਹੋਏ

Ad Position 21
No active advertisement
ਅਜੀਤ ਡੈਸਕ 14-07-2026
ਟੋਹਾਣਾ, 13 ਜੁਲਾਈ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ 2026 ਨੂੰ ਭਾਟੀਆ ਧਰਮਸ਼ਾਲਾ (ਨਹਿਰ ਕਿਨਾਰੇ), ਟੋਹਾਣਾ ਵਿਖੇ ਲਗਾਏ ਜਾ ਰਹੇ 16ਵੇਂ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਨੂੰ ਲੈ ਕੇ ਸੋਮਵਾਰ ਨੂੰ ਪਿੰਡ ਲਲੋਦਾ ਸਥਿਤ ਕ੍ਰਿਸ਼ਨ ਮੈਡੀਕਲ ਸਟੋਰ ਵਿਖੇ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਅਤੇ 31 ਜੁਲਾਈ ਨੂੰ ਹੋਣ ਵਾਲੇ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੂੰ ਲਿਆਉਣ ਦਾ ਸੰਕਲਪ ਲਿਆ। ਇਸ ਮੌਕੇ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਹਿਪੁਰੀ ਹੁਣਾਂ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਟਰੱਸਟ ਦੇ ਸਰਪ੍ਰਸਤ ਡਾ: ਦਿਲਬਾਗ ਸਿੰਘ ਦੀਵਾਨਾ ਦੀ ਸਰਪ੍ਰਸਤੀ ਹੇਠ, ਡਾ: ਜਗਮੋਹਨ ਅਰੋੜਾ ਪ੍ਰਧਾਨ ਜ਼ਿਲ੍ਹਾ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਟਰੱਸਟ ਦੇ ਸ਼ਹਿਰੀ ਪ੍ਰਧਾਨ ਡਾ: ਬਲਵਾਨ ਸੈਣੀ, ਡਾ: ਗੁਰਦੀਪ ਸਿੰਘ ਢਿੱਲੋਂ ਪ੍ਰਧਾਨ ਟੋਹਾਣਾ ਬਲਾਕ, ਡਾ: ਵਿਨੋਦ ਕੁਮਾਰ ਮਿਓਂਦ ਪ੍ਰਧਾਨ ਜਾਖਲ ਬਲਾਕ, ਡਾ: ਰਾਮ ਸਿੰਘ ਬੁਵਾਨ ਪ੍ਰਧਾਨ ਭੂਨਾ ਬਲਾਕ, ਡਾ: ਭਰਤ ਸਿੰਘ ਮੰਘੇੜਾ ਪ੍ਰਧਾਨ ਰਤੀਆ ਬਲਾਕ, ਡਾ: ਜੋਰਾ ਸਿੰਘ ਸਮੈਣ ਪ੍ਰਧਾਨ ਉਕਲਾਣਾ ਬਲਾਕ, ਡਾ: ਮੇਜਰ ਸਿੰਘ ਵਿਰਕ ਪ੍ਰਧਾਨ ਨਰਵਾਣਾ ਬਲਾਕ ਦੀ ਦੇਖ ਰੇਖ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਟਰੱਸਟ ਦੇ ਸਾਰੇ ਕਮੇਟੀ ਮੈਂਬਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਮੌਕੇ ਡਾ. ਸੰਜੀਵ ਭਾਟੀਆ (ਜ਼ਿਲ੍ਹਾ ਤੇ ਬਲਾਕ ਕਾਰਜਕਾਰਨੀ ਮੈਂਬਰ), ਡਾ. ਸੁਭਾਸ਼ ਨੈਣ, ਡਾ. ਬਲਜੀਤ ਬੱਬੂ, ਡਾ. ਸ਼ਿਆਮ ਸੁੰਦਰ ਪ੍ਰਿਥਲਾ, ਡਾ. ਗੁਰਜੀਤ ਨਾਂਗਲਾ ਅਤੇ ਕ੍ਰਿਸ਼ਨ ਮੈਡੀਕਲ ਸਟੋਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਚ ਬਿੱਟੂ ਨੂੰ ਜਾਣ ਤੋਂ ਰੋਕਣਾ ਨਿੰਦਣਯੋਗ ਸਰੀਨ ਅਗਲੀ ਖ਼ਬਰ ਪੂਰਾ ਸੰਗਰੂਰ ਸ਼ਹਿਰ ਕੂੜੇ ਦੇ ਵੱਡੇ-ਵੱਡੇ ਅਣ-ਛਾਂਟੇ ਢੇਰਾਂ ਨਾਲ ਭਰਿਆ ਪਿਆ ਹੈ-ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ
Ad Position 24
No active advertisement