07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਈ ਮਹੀਨਿਆਂ ਤੋਂ ਦਹਿਸ਼ਤ ਦਾ ਕਾਰਨ ਬਣੇ ਘੋੜਾ ਪਛਾੜ ਸੱਪ ਕੀਤਾ ਕਾਬੂ, ਪਿੰਡ ਵਾਸੀਆਂ ਨੇ ਲਿਆ ਸੁੱਖ ਦਾ ਸਾਹ

Ad Position 21
No active advertisement
ਅਜੀਤ ਡੈਸਕ 16-07-2026
ਟੋਹਾਣਾ, 15 ਜੁਲਾਈ (ਮਨਜੀਤ ਸਿੰਘ)-ਉਪਮੰਡਲ ਟੋਹਾਣਾ ਦੇ ਪਿੰਡ ਸਮੈਣ ਵਿੱਚ ਇੱਕ ਪਸ਼ੂਆਂ ਦੇ ਵਾੜੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਵਾਰ-ਵਾਰ ਇੱਕ ਸੱਪ ਨਜ਼ਰ ਆ ਰਿਹਾ ਸੀ। ਸੱਪ ਦੇ ਲਗਾਤਾਰ ਦਿਖਾਈ ਦੇਣ ਕਾਰਨ ਪਰਿਵਾਰ ਅਤੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਪਸ਼ੂਆਂ ਲਈ ਪੱਠੇ ਲੈਣ ਜਾਂਦੇ ਲੋਕਾਂ ਨੂੰ ਵੀ ਅਕਸਰ ਇਹ ਸੱਪ ਦਿਖਾਈ ਦਿੰਦਾ ਸੀ, ਜਿਸ ਕਾਰਨ ਕਿਸੇ ਅਣਹੋਣੀ ਦਾ ਡਰ ਬਣਿਆ ਰਹਿੰਦਾ ਸੀ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਨੇਕ ਰੈਸਕਿਊਰ ਨਵਜੋਤ ਸਿੰਘ ਢਿੱਲੋਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਪੂਰੀ ਸਾਵਧਾਨੀ ਨਾਲ ਰੈਸਕਿਊ ਕਰਕੇ ਸੱਪ ਨੂੰ ਸੁਰੱਖਿਅਤ ਕਾਬੂ ਕਰ ਲਿਆ। ਸੱਪ ਦੇ ਸੁਰੱਖਿਅਤ ਰੈਸਕਿਊ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਫੜਿਆ ਗਿਆ ਸੱਪ ਇੰਡੀਅਨ ਰੈਟ ਸਨੇਕ (ਘੋੜਾ ਪਛਾੜ) ਹੈ, ਜੋ ਕਿ ਜ਼ਹਿਰੀਲਾ ਨਹੀਂ ਹੁੰਦਾ। ਇਹ ਖੇਤਾਂ ਅਤੇ ਪਿੰਡਾਂ ਵਿੱਚ ਚੂਹਿਆਂ ਦੀ ਗਿਣਤੀ ਨੂੰ ਕਾਬੂ ਵਿੱਚ ਰੱਖਣ ਕਰਕੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਸੱਪ ਦਿਖਾਈ ਦੇਵੇ ਤਾਂ ਘਬਰਾਉਣ ਜਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰਨ। ਇਸ ਦੀ ਬਜਾਏ ਤੁਰੰਤ ਸਿਖਲਾਈ ਪ੍ਰਾਪਤ ਸਨੇਕ ਰੈਸਕਿਊ ਟੀਮ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਸੱਪ ਦਾ ਸੁਰੱਖਿਅਤ ਰੈਸਕਿਊ ਕਰਕੇ ਉਸ ਨੂੰ ਉਸ ਦੇ ਕੁਦਰਤੀ ਜਗ੍ਹਾ ਵਿੱਚ ਛੱਡਿਆ ਜਾ ਸਕੇ। ਰੈਸਕਿਊ ਤੋਂ ਬਾਅਦ ਘੋੜਾ ਪਛਾੜ ਸੱਪ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਛੱਡ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਦਰ ਟੋਹਾਣਾ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ’ਚ ਮੁੱਖ ਸਪਲਾਇਰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ‘ਦੇਸ਼ ਬਚਾਓ ਮੋਰਚਾ’: ਖੇਤੀ ਤੇ ਕਾਰੋਬਾਰ ਲਈ ‘ਡੈੱਥ ਵਾਰੰਟ’ ਬਣੇਗਾ ਭਾਰਤ-ਅਮਰੀਕਾ ਵਪਾਰ ਸਮਝੌਤਾ ਡੱਬਵਾਲੀ ’ਚ ਕਿਸਾਨਾਂ...
Ad Position 24
No active advertisement