09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

2 ਵੱਖ-ਵੱਖ ਥਾਵਾਂ ਤੋਂ ਦੋ ਮੁਲਜ਼ਮ 40 ਗ੍ਰਾਮ ਹੈਰੋਇਨ ਅਤੇ 2 ਮੁਲਜ਼ਮ 334 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 16-07-2026
ਯਮੁਨਾਨਗਰ, 15 ਜੁਲਾਈ (ਗੁਰਦਿਆਲ ਸਿੰਘ ਨਿਮਰ)-ਨਸ਼ਾ ਵਿਰੋਧੀ ਸੈੱਲ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ਤੋਂ ਦੋ ਮੁਲਜ਼ਮਾਂ ਨੂੰ 40 ਗ੍ਰਾਮ ਹੈਰੋਇਨ ਅਤੇ ਦੋ ਮੁਲਜ਼ਮਾਂ ਨੂੰ 334 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਵਿਰੋਧੀ ਸੈੱਲ ਦੀ ਟੀਮ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉੱਤਰ ਪ੍ਰਦੇਸ਼ ਤੋਂ ਮੋਟਰਸਾਈਕਲ ‘ਤੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਦੋ ਵਿਅਕਤੀ ਕਲਾਨੌਰ ਰਾਹੀਂ ਜ਼ਿਲ੍ਹੇ ‘ਚ ਦਾਖ਼ਲ ਹੋਣਗੇ। ਇਸ ਜਾਣਕਾਰੀ ਦੇ ਆਧਾਰ ‘ਤੇ ਸਬ-ਇੰਸਪੈਕਟਰ ਆਸ਼ੀਸ਼, ਏ. ਐਸ. ਆਈ. ਰਾਜੇਂਦਰ ਕੁਮਾਰ, ਪੰਕਜ, ਵਿਮਲ, ਵਿਕਾਸ ਅਤੇ ਰਵੀ ‘ਤੇ ਆਧਾਰਿਤ ਇਕ ਟੀਮ ਗਠਿਤ ਕੀਤੀ ਗਈ, ਜਿਸ ਨੇ ਮੌਕੇ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਟੀਮ ਨੂੰ ਉੱਤਰ ਪ੍ਰਦੇਸ਼ ਵਾਲੀ ਸਾਈਡ ਤੋਂ ਦੋ ਵਿਅਕਤੀ ਇਕ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੀ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਲਿਆ। ਇਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਨੂੰ ਮੌਕੇ ‘ਤੇ ਸੱਦੇ ਕੇ ਜਦੋਂ ਦੋਵਾਂ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਦੋਵਾਂ ਮੁਲਜ਼ਮਾਂ ਤੋਂ ਕੁੱਲ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਰਿਆਸਤ ਪੁੱਤਰ ਫੁਰਕਾਨ ਅਤੇ ਇਸਲਾਮ ਪੁੱਤਰ ਆਯੂਬ ਵਜੋਂ ਹੋਈ, ਜੋ ਕਿ ਛਛਰੌਲੀ ਦੀ ਰਹਿਮੀਆ ਕਾਲੋਨੀ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਨਾਰਕੋਟਿਕਸ ਸੈੱਲ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ, ਜਿਸ ‘ਚ ਏ. ਐਸ. ਆਈ. ਅਮਿਤ ਕੁਮਾਰ, ਕਰਮਵੀਰ, ਕੁਲਦੀਪ ਅਤੇ ਲਲਿਤ ਸ਼ਾਮਿਲ ਸਨ, ਨੇ ਅੰਬਾਲਾ ਦੇ ਨਾਗਲਾ ਰਾਜਪੂਤਾਂ ਦੇ ਰਹਿਣ ਵਾਲੇ ਰਾਮ ਲਾਲ ਨੂੰ ਖੁੱਡੇਵਾਲਾ ਮੁਸਿੰਬਲ ਰੋਡ ਤੋਂ 334 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਇਹ ਅਫ਼ੀਮ ਪਿੰਡ ਭਾਭੋਲੀ ਦੇ ਰਹਿਣ ਵਾਲੇ ਸ਼ੁਭਮ ਤੋਂ ਲੈ ਕੇ ਆਇਆ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ 26 ਨੂੰ ਜ਼ਿਲ੍ਹੇ ’ਚ ਹੋਣ ਵਾਲੀ ਨਸ਼ਿਆਂ ਵਿਰੁੱਧ ਦੌੜ ਸੰਬੰਧੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਭਾਜਪਾ ਆਗੂ ਰੇਣੂ ਸ਼ਰਮਾ ਵਲੋਂ ਜਥੇਦਾਰ ਦਾਦੂਵਾਲ ਨਾਲ ਮੁਲਾਕਾਤ
Ad Position 24