02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਚੋਰੀ ਦੀਆਂ ਗੱਡੀਆਂ ਕਿਰਾਏ ’ਤੇ ਦੇਣ ਵਾਲਾ ਕਾਬੂ-6 ਗੱਡੀਆਂ ਫੜੀਆਂ

Ad Position 21
No active advertisement
ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਪੁਲਿਸ ਥਾਣਾ ਆਈ.ਪੀ. ਅਸਟੇਟ ਦੀ ਪੁਲਿਸ ਨੇ ਸੁੰਦਰ ਵਰਜਨੀ (26) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਰਿਹਾਇਸ਼ੀ ਕਾਲੋਨੀਆਂ, ਰੇਲਵੇ ਸਟੇਸ਼ਨਾਂ, ਜਨਤਕ ਥਾਵਾਂ ਅਤੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਦੀ ਚੋਰੀ ਕਰਦਾ ਸੀ। ਇਹ ਚੋਰ ਚੋਰੀ ਕੀਤੀਆਂ ਗੱਡੀਆਂ ਨੂੰ ਪਹਿਲਾਂ ਕਿਤੇ ਛੁਪਾ ਦਿੰਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਗੱਡੀਆਂ ਨੂੰ ਸਾਮਾਨ ਦੀ ਡਲਿਵਰ ਕਰਨ ਵਾਲੇ ਲੜਕਿਆਂ ਨੂੰ ਕਿਰਾਏ ’ਤੇ ਦੇ ਦਿੰਦਾ ਸੀ। ਪੁਲਿਸ ਨੇ ਇਸ ਕੋਲ 6 ਚੋਰੀ ਕੀਤੀਆਂ ਸਕੂਟਰੀਆਂ, ਇਕ ਚੋਰੀ ਕੀਤਾ ਹੋਇਆ ਮੋਬਾਈਲ, ਇਕ ਡੈਬਿਟ ਕਾਰਡ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਕਈ ਗੱਡੀਆਂ ਦੀ ਚੋਰੀ ਦੇ ਮਾਮਲੇ ਸੁਲਝੇ ਹਨ। ਇਸ ਨੇ ਚੋਰੀ ਕੀਤੇ ਮੋਬਾਈਲ ਅਤੇ ਡੈਬਿਟ ਕਾਰਡ ਰਾਹੀਂ ਤਕਰੀਬਨ 95 ਹਜ਼ਾਰ ਦਾ ਲੈਣ-ਦੇਣ ਕੀਤਾ ਸੀ। ਪੁਲਿਸ ਨੇ ਇਸ ਚੋਰ ਨੂੰ ਫੜਨ ਲਈ ਵੱਖ-ਵੱਖ ਥਾਵਾਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ, ਲੋਕਾਂ ਤੋਂ ਪੁੱਛ-ਪੜਤਾਲ, ਅਪਰਾਧੀਆਂ ਦੀ ਪਹਿਚਾਣ, ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ, ਗੁਪਤ ਜਾਣਕਾਰੀ ਇਕੱਠੀ ਕੀਤੀ ਅਤੇ ਅਖ਼ੀਰ ਪੁਲਿਸ ਨੇ ਚੋਰ ਸੁੰਦਰ ਵਰਜਨੀ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਇਸ ਤੋਂ ਪੁੱਛਗਿੱਛ ਕੀਤੀ ਤਾਂ ਸਾਰੀਆਂ ਕੀਤੀਆਂ ਚੋਰੀਆਂ ਕਬੂਲ ਕਰ ਲਈਆਂ। ਪੁਲਿਸ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਪ੍ਰਣਾਲੀ ਕ੍ਰਾਂਤੀ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ - ਕੇਜਰੀਵਾਲ ਸਰਕਾਰ ਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀ... ਅਗਲੀ ਖ਼ਬਰ ਦਿੱਲੀ ਕਮੇਟੀ ਵਲੋਂ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੇ ਜਥੇ ਦਾ ਸ਼੍ਰੋਮਣੀ ਰਾਗੀ ਐਵਾਰਡ ਨਾ...
Ad Position 24
No active advertisement