02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੁਲਿਸ ਨੇ ਨਾਬਾਲਗ ਕੋਲੋਂ ਚੋਰੀ ਕੀਤੀਆਂ ਚਾਰ ਗੱਡੀਆਂ ਫੜੀਆਂ

Ad Position 21
No active advertisement
ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਟੀਮ ਨੇ ਗੱਡੀਆਂ ਦੀ ਚੋਰੀ ਦੇ ਮਾਮਲੇ ਵਿਚ ਇਕ ਨਾਬਾਲਗ ਨੂੰ ਫੜਿਆ ਹੈ ਅਤੇ ਉਸ ਕੋਲੋਂ ਚੋਰੀ ਕੀਤੀਆਂ 4 ਦੋ ਪਹੀਆ ਗੱਡੀਆਂ ਬਰਾਮਦ ਕਰ ਲਈਆਂ ਹਨ। ਨਾਬਾਲਗ ਨੇ ਇਹ ਗੱਡੀਆਂ ਜੋਤੀ ਨਗਰ, ਨਿਊ ਉਸਮਾਨਪੁਰ ਅਤੇ ਜ਼ਾਫ਼ਰਾਬਾਦ ਦੇ ਖੇਤਰ ’ਚੋਂ ਚੁਰਾਈਆਂ ਸਨ। ਗੱਡੀਆਂ ਦੀ ਚੋਰੀਆਂ ਪ੍ਰਤੀ ਪੁਲਿਸ ਕੋਲ ਸ਼ਿਕਾਇਤਾਂ ਆਈਆਂ ਸਨ, ਜਿਸ ਕਰਕੇ ਪੁਲਿਸ ਨੇ ਹਰ ਥਾਂ ’ਤੇ ਨਿਗਰਾਨੀ ਰੱਖੀ ਹੋਈ ਸੀ। ਪੁਲਿਸ ਨੂੰ ਇਸ ਮਾਮਲੇ ਸੰਬੰਧੀ ਇਕ ਗੁਪਤ ਸੂਚਨਾ ਮਿਲੀ ਸੀ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਉੱਤਰ ਪੂਰਬੀ ਜ਼ਿਲ੍ਹੇ ਦੇ ਗੁਰਦੁਆਰੇ ਕੋਲ ਆਪਣਾ ਜਾਲ ਵਿਛਾਇਆ। ਪੁਲਿਸ ਨੇ ਆ ਰਹੇ ਇਕ ਸ਼ੱਕੀ ਨਾਬਾਲਗ (ਵਿਅਕਤੀ) ਨੂੰ ਰੋਕਿਆ ਜੋ ਕਿ ਮੋਟਰਸਾਈਕਲ ’ਤੇ ਆ ਰਿਹਾ ਸੀ। ਪੁਲਿਸ ਨੇ ਉਸ ਕੋਲੋਂ ਜਦੋਂ ਗੱਡੀ ਦੇ ਦਸਤਾਵੇਜ਼ ਵਿਖਾਉਣ ਨੂੰ ਕਿਹਾ ਤਾਂ ਉਹ ਦਸਤਾਵੇਜ਼ ਨਾ ਵਿਖਾ ਸਕਿਆ। ਜਦੋਂ ਪੁਲਿਸ ਨੇ ਨਾਬਾਲਗ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਗੱਡੀਆਂ ਦੀ ਚੋਰੀ ਪ੍ਰਤੀ ਗੱਲ ਨੂੰ ਕਬੂਲ ਲਿਆ ਅਤੇ ਚੋਰੀ ਕੀਤੀਆਂ ਚਾਰ ਗੱਡੀਆਂ ਬਾਰੇ ਦੱਸ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 2 ਚੋਰਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ ਅਗਲੀ ਖ਼ਬਰ ਸਿੱਖਿਆ ਪ੍ਰਣਾਲੀ ਕ੍ਰਾਂਤੀ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ - ਕੇਜਰੀਵਾਲ ਸਰਕਾਰ ਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀ...
Ad Position 24
No active advertisement