02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਿਆਸੀ ਪਿੰਡ ਚੌਟਾਲਾ ’ਚ ਦਰਜਨ ਪਿੰਡਾਂ ਦੇ ਲੋਕ ਸੜਕਾਂ ’ਤੇ ਉਤਰੇ, ਰੋਸ ਮਾਰਚ ਹਰਿਆਣਾ ਦੇ ਆਖ਼ਰੀ ਕੋਨੇ ’ਤੇ ਬਿਜਲੀ ਕੱਟਾਂ ਤੇ ਦੂਸ਼ਿਤ ਪਾਣੀ ਸਪਲਾਈ ਬਣੀ ਵੱਡੀ ਸਮੱਸਿਆ

Ad Position 21
No active advertisement
ਅਜੀਤ ਡੈਸਕ 21-07-2026
ਡੱਬਵਾਲੀ, 20 ਜੁਲਾਈ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਦੇ ਆਖ਼ਰੀ ਕੋਨੇ ’ਤੇ ਸਥਿਤ ਚੌਟਾਲਾ ਬੈਲਟ ਵਿੱਚ ਤਿੱਖੜ ਗਰਮੀ ਦੌਰਾਨ ਅਣਐਲਾਨੇ ਬਿਜਲੀ ਕੱਟ ਅਤੇ ਦੂਸ਼ਿਤ ਪੀਣ ਵਾਲਾ ਪਾਣੀ ਵੱਡੀ ਸਮੱਸਿਆ ਬਣ ਗਏ ਹਨ। ਸਿਆਸੀ ਪਿੰਡ ਚੌਟਾਲਾ, ਆਸਾਖੇੜਾ, ਭਾਰੂਖੇੜਾ, ਤੇਜਾਖੇੜਾ, ਅਬੂਬਸ਼ਹਿਰ, ਗੰਗਾ ਅਤੇ ਕਾਲੂਆਣਾ ਸਮੇਤ ਕਈ ਪਿੰਡਾਂ ਦੇ ਸੈਂਕੜੇ ਪੇਂਡੂ ਅੱਜ ਸੜਕਾਂ ’ਤੇ ਉਤਰ ਆਏ। ਪੰਚਾਇਤ ਘਰ ਤੋਂ ਚੌਟਾਲਾ ਬਿਜਲੀ ਘਰ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨ ਦੌਰਾਨ ਬਿਜਲੀ ਕੱਟਾਂ ਦੇ ਨਾਲ ਚੌਟਾਲਾ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿੱਚ ਬਿਜਲੀ ਮੰਤਰੀ ਦੇ ਨਾਂਅ ਐੱਸਡੀਓ ਰਜਤ ਸ਼ਰਮਾ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਨਾਂਅ ਜੇਈ ਨੂੰ ਮੰਗ ਪੱਤਰ ਸੌਂਪ ਕੇ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਵਿੱਚ ਸੁਧਾਰ ਮੰਗਿਆ ਗਿਆ। ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਰਾਕੇਸ਼ ਫਗੋੜੀਆ ਅਤੇ ਹੋਰਨਾਂ ਲੋਕਾਂ ਨੇ ਦੋਸ਼ ਲਾਇਆ ਕਿ ਗਰਮੀ ਦੇ ਬਾਵਜੂਦ ਇਲਾਕੇ ਵਿੱਚ ਲਗਾਤਾਰ ਅਣਐਲਾਨੇ ਬਿਜਲੀ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਖੇਤੀਬਾੜੀ ਵਾਲੇ ਟਿਊਬਵੈੱਲਾਂ ਲਈ ਐਲਾਨੇ ਅੱਠ ਘੰਟਿਆਂ ਦੀ ਥਾਂ ਕਰੀਬ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ। ਨਹਿਰੀ ਪਾਣੀ ਉਪਲਬਧ ਨਾ ਹੋਣ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਪੂਰੀ ਤਰ੍ਹਾਂ ਟਿਊਬਵੈੱਲਾਂ ’ਤੇ ਨਿਰਭਰ ਹਨ। ਪਿੰਡ ਚੌਟਾਲਾ ਵਿੱਚ ਨਹਿਰੀ ਪੀਣ ਵਾਲੇ ਪਾਣੀ ਦੀ ਥਾਂ ਟਿਊਬਵੈੱਲਾਂ ਦਾ ਖਾਰਾ ਅਤੇ ਦੂਸ਼ਿਤ ਪਾਣੀ ਸਪਲਾਈ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ ਗਿਆ। ਦੂਸ਼ਿਤ ਪਾਣੀ ਕਾਰਨ ਬੱਚੇ, ਬਜ਼ੁਰਗ ਅਤੇ ਹੋਰ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ, ਪਰ ਸ਼ਿਕਾਇਤਾਂ ਦੇ ਬਾਵਜੂਦ ਜਨ ਸਿਹਤ ਵਿਭਾਗ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਲਗਾਤਾਰ ਸਾਫ਼ ਨਹਿਰੀ ਪੀਣ ਵਾਲਾ ਪਾਣੀ ਮੁਹੱਈਆ ਨਾ ਕਰਵਾਇਆ ਗਿਆ ਤਾਂ ਉਹ ਦੂਸ਼ਿਤ ਪਾਣੀ ਦਾ ਬਿੱਲ ਨਹੀਂ ਭਰਨਗੇ। ਇਸ ਮੌਕੇ ਅਸ਼ਵਿਨ ਸਹਾਰਣ, ਪਾਲਾਰਾਮ ਸਹਾਰਣ, ਕ੍ਰਿਸ਼ਨ ਕੁਮਾਰ, ਬਲਵੰਤ ਮਾਂਡਾ, ਮਨਫੂਲ ਕਾਲੀ ਰਾਣਾ, ਅਮਨ ਬਿਸ਼ਨੋਈ, ਰਾਜੇਸ਼ ਸਹਾਰਣ, ਧਰਮਪਾਲ ਜਾਖੜ, ਊਸ਼ਾ ਦੇਵੀ, ਕਲਾਵਤੀ, ਅਨੀਤਾ, ਰਾਜਵਿੰਦਰ ਕੌਰ ਸਮੇਤ ਕਿਸਾਨ, ਮਜ਼ਦੂਰ ਅਤੇ ਔਰਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਰੇਲਵੇ ਸਟੇਸ਼ਨ ’ਤੇ ਭਾਰੀ ਪੁਲਿਸ ਤਾਇਨਾਤ, ਪੀਸੀ ਘਟਨਾ ਦੇ ਮੱਦੇਨਜ਼ਰ ਵਧਾਈ ਚੌਕਸੀ; ਕਿਸਾਨਾਂ ਨੂੰ ਦਿੱਲੀ ਨਾ ਜਾ... ਅਗਲੀ ਖ਼ਬਰ ਰਾਇਲ ਫੈਮਿਲੀ ਵਲੋਂ ਕਰਵਾਇਆ ਫਿਊਚਰ ਫੈਸਟ ਐਕਸਪੋ 2026
Ad Position 24
No active advertisement