07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮੋਹਨ ਸਿੰਘ ਮਤਵਾਲਾ ਸਕੂਲ ਦੇ ਬਲਾਕ ਪੱਧਰੀ ਖੇਡਾਂ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-07-2026
ਕਾਲਾਂਵਾਲੀ/ਸਿਰਸਾ, 27 ਜੁਲਾਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਲੋਕੇਵਾਲਾ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਲੰਬੀ ਛਾਲ, ਦੌੜ, ਕ੍ਰਿਕਟ, ਸ਼ਤਰੰਜ ਅਤੇ ਯੋਗਾ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਪਿੰਡ ਤਿਲੋਕੇਵਾਲਾ ਦੇ ਰਣਤੋਜ ਸਿੰਘ ਨੇ ਸ਼ਤਰੰਜ ਮੁਕਾਬਲਾ ਜਿੱਤਿਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ। ਸਕੂਲ ਪ੍ਰਿੰਸੀਪਲ ਦਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਵਰਗ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕੁੱਲ 12 ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਦਿਲਸਹਿਜ ਸਿੰਘ ਤਾਰੂਆਣਾ ਨੇ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪਿੰਡ ਫੱਗੂ ਦੇ ਖੁਸ਼ਦੀਪ ਸਿੰਘ ਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਸਹਿਜਪ੍ਰੀਤ ਸਿੰਘ ਖਤਰਾਵਾਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਇਸ ਦੌਰਾਨ ਸਕੂਲ ਦੀਆਂ ਖਿਡਾਰਨਾਂ ਨੇ ਯੋਗਾ ਮੁਕਾਬਲੇ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਦਵਿੰਦਰ ਕੌਰ, ਖੇਡ ਅਧਿਆਪਕ ਗੁਰਮੁਖ ਸਿੰਘ ਅਤੇ ਸਮੁੱਚੇ ਸਟਾਫ਼ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਦੌੜ ’ਚ ਡੀ. ਏ. ਵੀ. ਗਰਲਜ਼ ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਵਲੋਂ... ਅਗਲੀ ਖ਼ਬਰ ਬਾਬਾ ਬਘੇਲ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਬਰਸੀ ’ਤੇ ਗੁਰਮਤਿ ਸਮਾਗਮ
Ad Position 24
No active advertisement