02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਲਾਕ ਪੱਧਰੀ ਅੰਡਰ-14 ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 29-07-2026

ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਨਾਰਾਇਣਗੜ੍ਹ, 28 ਜੁਲਾਈ (ਪੀ ਸਿੰਘ)-ਨਾਰਾਇਣਗੜ੍ਹ ਬਲਾਕ ਦੇ ਅੰਡਰ-14 (ਲੜਕੇ-ਲੜਕੀਆਂ) ਖੇਡ ਮੁਕਾਬਲਿਆਂ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਬਲੂ ਬੈੱਲਜ਼ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਵਿਖੇ ਕਰਵਾਇਆ ਗਿਆ। ਇਸ ਖੇਡ ਮੁਕਾਬਲੇ ‘ਚ ਬਲਾਕ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸੈਂਕੜੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਅਤੇ ਅਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜੀਵ ਮਹਿਤਾ ਪ੍ਰਿੰ. ਬਲੂ ਬੈੱਲਜ਼ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਸਨ, ਜਦਕਿ ਸਮਾਗਮ ਦੀ ਪ੍ਰਧਾਨਗੀ ਰਾਜ ਕੁਮਾਰ ਸੈਣੀ ਖੇਡ ਸਕੱਤਰ ਬਲਾਕ ਨਾਰਾਇਣਗੜ੍ਹ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਪ੍ਰਿੰ. ਰਾਜੀਵ ਮਹਿਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਖੇਡਾਂ ਸਿਰਫ਼ ਜਿੱਤਣ ਜਾਂ ਹਾਰਨ ਦਾ ਸਾਧਨ ਨਹੀਂ ਹਨ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮ ਭਾਵਨਾ ਲਈ ਇਕ ਵਧੀਆ ਸ੍ਰੋਤ ਹਨ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਭਵਿੱਖ ‘ਚ ਖੇਡਾਂ ਰਾਹੀਂ ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸੇ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ‘ਚ ਰਾਜ ਕੁਮਾਰ ਸੈਣੀ ਨੇ ਮੁਕਾਬਲਿਆਂ ਦੇ ਸਫਲ ਪ੍ਰਬੰਧਾਂ ‘ਚ ਸਹਿਯੋਗ ਦੇਣ ਵਾਲੇ ਸਾਰੇ ਸਕੂਲਾਂ, ਖੇਡ ਇੰਚਾਰਜਾਂ, ਜੱਜਾਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਪੂਰੇ ਪ੍ਰੋਗਰਾਮ ਦੌਰਾਨ ਸ਼ਾਨਦਾਰ ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਮੁਕਾਬਲਿਆਂ ਦੌਰਾਨ, ਕਬੱਡੀ, ਖੋ-ਖੋ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਬਾਸਕਟਬਾਲ, ਬੈਡਮਿੰਟਨ, ਸ਼ਤਰੰਜ, ਟੇਬਲ ਟੈਨਿਸ, ਸਕੇਟਿੰਗ, ਯੋਗਾ, ਅਤੇ ਲੰਬੀ ਛਾਲ, ਸ਼ਾਟ ਪੁੱਟ, ਡਿਸਕਸ ਥ੍ਰੋ, ਉੱਚੀ ਛਾਲ, 100-ਮੀਟਰ, 200-ਮੀਟਰ, 400-ਮੀਟਰ ਅਤੇ 600-ਮੀਟਰ ਦੌੜ ਸਮੇਤ ਕਈ ਅਥਲੈਟਿਕਸ ਈਵੈਂਟ ਸਫਲਤਾਪੂਰਵਕ ਕਰਵਾਏ ਗਏ। ਅੰਤ ‘ਚ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮਾਂ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਖੇਡ ਮੁਕਾਬਲਿਆਂ ‘ਚ ਸੇਂਟ ਫਰਾਂਸਿਸ ਸਕੂਲ ਕਾਲਾ ਅੰਬ, ਬਲੂ ਬੈੱਲਜ਼ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ, ਮਾਊਂਟੇਨ ਵਿਊ ਸਕੂਲ ਭੂਰੇਵਾਲਾ, ਨਿਊ ਸਰਸਵਤੀ ਸਕੂਲ ਨਗਲਾ, ਜੀ. ਐਮ. ਐਸ. ਟੋਕਾ, ਜੀ. ਐਮ. ਐਸ. ਨਬੀਪੁਰ, ਜੀ. ਐਮ. ਐਸ. ਛੋਟੀ ਕੋਹਰੀ, ਜੀ. ਐਸ. ਐਸ. ਐਸ. ਡੇਰਾ, ਪੈਰਾਮਾਊਂਟ ਸਕੂਲ ਅਕਬਰਪੁਰ, ਮਾਈਂਡ ਟ੍ਰੀ ਸਕੂਲ ਨਾਰਾਇਣਗੜ੍ਹ, ਸ਼ਿਵਾਲਿਕ ਸਕੂਲ ਨਾਰਾਇਣਗੜ੍ਹ ਸਮੇਤ ਕਈ ਹੋਰਨਾਂ ਸਕੂਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਮੁਕਾਬਲਿਆਂ ‘ਚ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਬਲੂ ਬੈੱਲਜ਼ ਸਕੂਲ ਦੀ ਟੀਮ ਦੇ ਹਰਵਿੰਦਰ ਸ਼ਰਮਾ, ਰਾਜੇਸ਼ ਰਾਣਾ, ਨਵੀਨ ਕੋਹਲੀ ਅਤੇ ਗੁਰਵਿੰਦਰ ਸੇਠੀ ਨੇ ਸਮਾਗਮ ਦੀ ਸਫਲਤਾ ‘ਚ ਵਿਸ਼ੇਸ਼ ਯੋਗਦਾਨ ਪਾਇਆ। ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

Ad Position 22
No active advertisement
ਪਿਛਲੀ ਖ਼ਬਰ 76 ਕਾਲੋਨੀਆਂ ਦੀਆਂ ਸੀਮਾਵਾਂ ਨਿਰਧਾਰਤ ਕਰਨ ਲਈ ਸਰਵੇਖਣ ਅਤੇ ਦਸਤਾਵੇਜ਼ ਤਸਦੀਕ ਸ਼ੁਰੂ : ਮਹਾਂਬੀਰ ਪ੍ਰਸਾਦ ਅਗਲੀ ਖ਼ਬਰ ਪ੍ਰਸ਼ਾਸਨ ਦੇ ਬੁਲਡੋਜ਼ਰਾਂ ਨੇ ਢਾਹੇ ਤਿੰਨ ਨਸ਼ਾ ਤਸਕਰਾਂ ਦੇ ਘਰ ਅਤੇ ਮੌਕੇ ’ਤੇ ਰਿਹਾ ਭਾਰੀ ਪੁਲਿਸ ਬਲ ਤਾਇਨਾਤ
Ad Position 24
No active advertisement