02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੂੰ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਦੇ ਖੂਨਦਾਨ ਕੈਂਪ ’ ਚ ਕੀਤਾ ਸਨਮਾਨਿਤ

ਟੋਹਾਣਾ, 1 ਅਗਸਤ (ਮਨਜੀਤ ਸਿੰਘ) – ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਏ ਗਏ 16ਵੇਂ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਨਵਜੋਤ ਸਿੰਘ ਢਿੱਲੋਂ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੂੰ ਟੀਮ ਸਮੇਤ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਦੇ ਖੂਨਦਾਨ ਕੈਂਪ ’ਚ ਕੀਤਾ ਗਿਆ ਸਨਮਾਨਿਤ। ਤਸਵੀਰ : ਮਨਜੀਤ ਸਿੰਘ ਟੋਹਾਣਾ 02-08-2026
ਟੋਹਾਣਾ, 1 ਅਗਸਤ (ਮਨਜੀਤ ਸਿੰਘ) – ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਏ ਗਏ 16ਵੇਂ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਨਵਜੋਤ ਸਿੰਘ ਢਿੱਲੋਂ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਟੋਹਾਣਾ ਜੈ ਭਗਵਾਨ, ਐਸ.ਐਮ.ਓ ਟੋਹਾਣਾ ਡਾ. ਕੁਨਾਲ ਵਰਮਾ, ਟਰੱਸਟ ਦੇ ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ, ਡਾ: ਬਲਵਾਨ ਸੈਣੀ, ਸਰਪ੍ਰਸਤ ਡਾ: ਦਿਲਬਾਗ ਸਿੰਘ ਦੀਵਾਨਾ, ਸੂਬਾ ਸਕੱਤਰ ਡਾ. ਗੁਰਦੀਪ ਸਿੰਘ ਢਿੱਲੋਂ, ਡਾ: ਜਗਮੋਹਣ ਅਰੋੜਾ, ਡਾ. ਮਹਾਵੀਰ ਸਿੰਘ ਧਾਰਸੂਲ, ਡਾ. ਮਨਜੀਤ ਸਿੰਘ ਟੋਹਾਣਾ, ਸੂਬਾ ਪ੍ਰੈੱਸ ਬੁਲਾਰੇ ਡਾ. ਰਘੁਬੀਰ ਜਾਂਗੜਾ ਅਤੇ ਟਰੱਸਟ ਦੇ ਹੋਰ ਕਮੇਟੀ ਮੈਂਬਰ ਮੌਜੂਦ ਰਹੇ। ਇਸ ਮੌਕੇ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤੇਹਪੁਰੀ, ਉਪ ਪ੍ਰਦੇਸ਼ ਪ੍ਰਧਾਨ ਡਾ. ਬਲਵਾਨ ਸੈਣੀ, ਟਰੱਸਟ ਦੇ ਸਰਪ੍ਰਸਤ ਦਿਲਬਾਗ ਸਿੰਘ ਦੀਵਾਨਾ, ਪ੍ਰਦੇਸ਼ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਫਤਿਹਾਬਾਦ ਪ੍ਰਧਾਨ ਡਾ. ਜਗਮੋਹਣ ਅਰੋੜਾ, ਪ੍ਰਦੇਸ਼ ਸਕੱਤਰ ਡਾ. ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਪ੍ਰਦੇਸ਼ ਪ੍ਰੈੱਸ ਬੁਲਾਰੇ ਡਾ. ਰਘੁਬੀਰ ਜਾਂਗੜਾ ਅਤੇ ਡਾ. ਮਨਜੀਤ ਸਿੰਘ (ਟੋਹਾਣਾ), ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਨ ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਡਾ. ਮਹਾਂਵੀਰ ਧਾਰਸੂਲ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੰਦੀਪ ਖਾਨ, ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ, ਜਾਖਲ ਬਲਾਕ ਪ੍ਰਧਾਨ ਡਾ. ਵਿਨੋਦ ਕੁਮਾਰ ਮਯੋਂਦ, ਰਤੀਆ ਬਲਾਕ ਪ੍ਰਧਾਨ ਡਾ. ਭਾਰਤ ਸਿੰਘ ਮੰਘੇੜਾ, ਭੂਨਾ ਬਲਾਕ ਪ੍ਰਧਾਨ ਰਾਮ ਸਿੰਘ ਬੁਵਾਨ, ਉਕਲਾਣਾ ਬਲਾਕ ਪ੍ਰਧਾਨ ਜੋਰਾ ਸਿੰਘ ਸਮੈਣ, ਬਲਾਕ ਸਕੱਤਰ ਰਮਨਦੀਪ ਸਿੰਘ ਢੇਰ, ਬਲਾਕ ਕਾਰਜਕਾਰਨੀ ਮੈਂਬਰ ਅਮਰੀਕ ਸਿੰਘ ਠਰਵੀ, ਬਲਵਾਨ ਠਰਵੀ, ਪ੍ਰਵੀਣ ਗਰੋਹਾ ਮੂਸਾਖੇੜਾ, ਸੁਨੀਤ ਸ਼ਕਰਪੁਰਾ ਅਤੇ ਧਨਜੀਤ ਸ਼ਰਮਾ ਅਮਾਣੀ ਸਮੇਤ ਟਰੱਸਟ ਦੇ ਅਨੇਕਾਂ ਅਹੁਦੇਦਾਰ, ਮੈਂਬਰ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਨਵਜੋਤ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸਮਾਜ ਸੇਵਾ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸੇਵਾਭਾਵੀ ਵਿਅਕਤੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਟਰੱਸਟ ਵੱਲੋਂ ਖੂਨਦਾਨ ਵਰਗੀਆਂ ਮਨੁੱਖਤਾ ਭਲਾਈ ਦੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖਣ ਦਾ ਵੀ ਸੰਕਲਪ ਦੁਹਰਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਐੱਚ ਟੈੱਟ ਵਿੱਚ ਗਲਤ ਛਪਾਈ ਅਤੇ ਪ੍ਰਸ਼ਨ ਗਲਤੀਆਂ ਗੰਭੀਰ ਹਨ , ਸਰਕਾਰ ਨੂੰ ਉਮੀਦਵਾਰਾਂ ਦੇ ਭਵਿੱਖ ਨਾਲ ਖੇਡਣਾ ਬੰਦ ਕਰਨਾ ਚ... ਅਗਲੀ ਖ਼ਬਰ ਰੁੱਖ ਲਗਾਓ ਅਤੇ ਨਿਯਮਤ ਦੇਖਭਾਲ ਕਰੋ - ਚਰਿਤ੍ਰ ਨਾਰੰਗ ਲਾਇਨਜ਼ ਕਲੱਬ ਸਿਰਸਾ ਐਕਟਿਵ ਨੇ ਐਫ ਬਲਾਕ ਦੇ ਸਰਕਾਰੀ ਸਕੂਲ ਵਿੱਚ...
Ad Position 24
No active advertisement