02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਹਾਈਟੇਂਸ਼ਨ ਲਾਈਨ ਦਾ ਮੁੱਦਾ ਫਿਰ ਭੱਖਿਆ

Ad Position 21
No active advertisement
ਅਜੀਤ ਡੈਸਕ 29-07-2026

ਸਿਰਸਾ, 28 ਜੁਲਾਈ (ਭੁਪਿੰਦਰ ਪੰਨੀਵਾਲੀਆ)- ਦੱਖਣ ਹਰਿਆਣਾ ਬਿਜਲੀ ਨਿਗਮ 132 ਕੇਵੀ ਦੀ ਮੁੱਖ ਲਾਈਨ ਲਈ ਲਾਏ ਜਾ ਰਹੇ ਕਿਸਾਨਾਂ ਦੀ ਜ਼ਮੀਨ ਟਾਵਰਾਂ ਦਾ ਮੁੱਦਾ ਇੱਕ ਵਾਰ ਫਿਰ ਭੱਖ ਗਿਆ ਹੈ। ਜ਼ਮੀਨ ਦੇ ਬਾਜ਼ਾਰੀ ਭਾਅ ਮੁਤਾਬਕ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨ ਆਗੂ ਭੁਪਿੰਦਰ ਸਿੰਘ ਵੈਦਵਾਲਾ ਨੂੰ ਪੁਲੀਸ ਨੇ ਅੱਜ ਉਸ ਸਮੇਂ ਹਿਰਸਾਤ ਵਿੱਚ ਲੈ ਲਿਆ ਜਦੋਂ ਉਹ ਟਾਵਰ ਲਾਏ ਜਾਣ ਲਈ ਪਿੰਡ ਦੇ ਹੋਰ ਕਿਸਾਨਾਂ ਨਾਲ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੀ ਜ਼ਮੀਨ ਵਿੱਚ ਹਾਈਟੇਂਸ਼ਨ ਲਾਈਨ ਪਾਉਣ ਲਈ ਲਾਏ ਜਾ ਰਹੇ ਟਾਵਰ ਬਿਜਲੀ ਨਿਗਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸ ਸਮੇਂ ਕੰਮ ਰੋਕ ਦਿੱਤਾ ਸੀ ਜਦੋਂ ਕਿਸਾਨ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹ ਗਏ ਸਨ। ਕਿਸਾਨਾਂ ਨੂੰ ਟਾਵਰ ਤੋਂ ਹੇਠਾਂ ਉਤਾਰਣ ਲਈ ਬਿਜਲੀ ਨਿਗਮ ਤੇ ਅਧਿਕਾਰੀਆਂ ਤੇ ਪੁਲੀਸ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਮੁਆਵਜ਼ੇ ਲਈ ਮੁੜ ਤੋਂ ਵਿਚਾਰ ਕੀਤਾ ਜਾਵੇਗਾ ਪਰ ਬਿਜਲੀ ਨਿਗਮ ਦੇ ਅਧਿਕਾਰੀ ਪੁਲੀਸ ਬੱਲ ਨੂੰ ਲੈ ਕੇ ਅੱਜ ਮੁੜ ਕੰਮ ਸ਼ੁਰੂ ਕਰਨ ਲਈ ਪਿੰਡ ਵੈਦਵਾਲਾ ਪਹੁੰਚ ਗਏ। ਜਦੋਂ ਇਸ ਦਾ ਪਤਾ ਕਿਸਾਨਾਂ ਨੂੰ ਲੱਗਿਆ ਤਾਂ ਕਿਸਾਨ ਵੱਡੀ ਗਿਣਤੀ ’ਚ ਉਥੇ ਇਕੱਠੇ ਹੋ ਗਏ। ਕਿਸਾਨ ਯੂਨੀਅਨ (ਚਾਡੂਨੀ) ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵੈਦਵਾਲਾ ਨੂੰ ਕੰਮ ਸ਼ੁਰੂ ਹੋਣ ਦਾ ਪਤਾ ਲੱਗਿਆ ਤਾਂ ਉਹ ਵੀ ਮੌਕੇ ’ਤੇ ਪਹੁੰਚ ਗਿਆ ਤੇ ਮੁਆਵਜ਼ੇ ਦੀ ਮੰਗ ਕਰਨ ਲਗੇ। ਇਸ ਦੌਰਾਨ ਉਨ੍ਹਾਂ ਦੀ ਪੁਲੀਸ ਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ ਜਿਸ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਕਰਯੋਗ ਹੈ ਕਿ ਬਿਜਲੀ ਨਿਗਮ ਵੱਲੋਂ ਕਿਸਾਨਾਂ ਦੀ ਜ਼ਮੀਨ ਵਿੱਚ ਲਾਏ ਜਾ ਰਹੇ ਟਾਵਰਾਂ ਦਾ ਕਿਸਾਨ ਜ਼ਮੀਨ ਦੇ ਬਾਜ਼ਾਰੀ ਭਾਅ ਮੁਆਬਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪਿਛਲੇ ਦਿਨੀਂ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਸਾਨ ਟਾਰਵਾਂ ’ਤੇ ਚੜ੍ਹ ਗਏ ਸਨ। ਜਿਸ ਮਗਰੋਂ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਮੁਆਵਜ਼ੇ ਲਈ ਮੁੜ ਤੋਂ ਵਿਚਾਰ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਬਿਨ੍ਹਾਂ ਮੁਆਵਜ਼ਾ ਦਿੱਤੇ ਮੁੜ ਤੋਂ ਟਾਵਰ ਲਾਉਣ ਸ਼ੁਰੂ ਕਰ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਫੈਕਟਰੀ ਤੋਂ ਲੋਹੇ ਦੇ ਪਿੰਨ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ ਅਗਲੀ ਖ਼ਬਰ ਗਰਲਜ਼ ਸਕੂਲ, ਚੀਕਾ ਵਿਖੇ ਯੂਥ ਪਾਰਲੀਮੈਂਟ ਮੁਕਾਬਲਾ ਕਰਵਾਇਆ
Ad Position 24
No active advertisement