02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੁਦਨੀ ਹੈੱਡ ਰੇਲਵੇ ਸਟੇਸ਼ਨ ਦਾ ਬੁਰਾ ਹਾਲ, ਯਾਤਰੀਆਂ ਨੂੰ ਹੋ ਰਹੀ ਭਾਰੀ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 30-07-2026
ਟੋਹਾਣਾ, 29 ਜੁਲਾਈ (ਮਨਜੀਤ ਸਿੰਘ) – ਟੋਹਾਣਾ ਨੇੜਲੇ ਕੁਦਨੀ ਹੈੱਡ (ਜਮਾਲਪੁਰ ਸ਼ੇਖਾਂ- ਜਾਖਲ ਦਰਮਿਆਨ) ਰੇਲਵੇ ਸਟੇਸ਼ਨ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਸਟੇਸ਼ਨ ’ਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਰੋਜ਼ਾਨਾ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਰੇਲਵੇ ਪ੍ਰਸ਼ਾਸਨ ਤੋਂ ਜਲਦ ਸੁਧਾਰ ਕਾਰਜ ਕਰਵਾਉਣ ਦੀ ਮੰਗ ਕੀਤੀ ਹੈ। ਸਟੇਸ਼ਨ ਦਾ ਟਿਕਟ ਘਰ ਖਸਤਾ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਪਲੇਟਫਾਰਮ ‘ਤੇ ਕਈ ਥਾਵਾਂ ‘ਤੇ ਘਾਹ-ਬੂਟੀ ਉੱਗੀ ਹੋਈ ਹੈ, ਜਿਸ ਕਾਰਨ ਸਟੇਸ਼ਨ ਦੀ ਦਿੱਖ ਵੀ ਖ਼ਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਸਫ਼ਾਈ ਪ੍ਰਬੰਧ ਵੀ ਨਾ ਦੇ ਬਰਾਬਰ ਹੈ, ਜਿਸ ਨਾਲ ਯਾਤਰੀਆਂ ਨੂੰ ਗੰਦਗੀ ਵਿੱਚੋਂ ਲੰਘਣਾ ਪੈਂਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਟੇਸ਼ਨ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਕਿਸੇ ਵੀ ਸ਼ਹਿਰ ਜਾਂ ਪਿੰਡ ਦਾ ਅਹਿਮ ਦਰਵਾਜ਼ਾ ਹੁੰਦਾ ਹੈ, ਪਰ ਕੁਦਨੀ ਹੈੱਡ ਰੇਲਵੇ ਸਟੇਸ਼ਨ ਦੀ ਮੌਜੂਦਾ ਹਾਲਤ ਰੇਲਵੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਸਥਾਨਕ ਲੋਕਾਂ ਅਤੇ ਯਾਤਰੀਆਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਟੇਸ਼ਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਟਿਕਟ ਘਰ ਦੀ ਮੁਰੰਮਤ ਕੀਤੀ ਜਾਵੇ, ਪਲੇਟਫਾਰਮ ਤੋਂ ਘਾਹ-ਬੂਟੀ ਹਟਾਈ ਜਾਵੇ ਅਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਪ੍ਰਸ਼ਾਸਨ ਇਸ ਬਦਹਾਲ ਸਟੇਸ਼ਨ ਵੱਲ ਕਦੋਂ ਧਿਆਨ ਦਿੰਦਾ ਹੈ ਅਤੇ ਯਾਤਰੀਆਂ ਨੂੰ ਰਾਹਤ ਕਦੋਂ ਮਿਲਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਦਿੱਤਾ ਧਰਨਾ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵਿਸ਼ਵਾਸ਼... ਅਗਲੀ ਖ਼ਬਰ ਖੋ-ਖੋ ਨਰਸਰੀ ਸ਼ੇਰਪੁਰਾ ’ਚ 100 ਬੱਚਿਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ
Ad Position 24
No active advertisement