ਕਾਲਾਂਵਾਲੀ/ਸਿਰਸਾ, 31 ਜੁਲਾਈ (ਭੁਪਿੰਦਰ ਪੰਨੀਵਾਲੀਆ)- ਪ੍ਰਾਚੀਨ ਸ਼੍ਰੀ ਦੁਰਗਾ ਮੰਦਰ ਕਾਲਾਂਵਾਲੀ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਸ਼੍ਰੀ ਨੀਲਕੰਠ ਮਹਾਦੇਵ ਕਾਂਵੜੀਆਂ ਸੰਘ ਦੇ ਬੈਨਰ ਹੇਠ ਸ਼ਿਵ ਭਗਤਾਂ ਦਾ ਇੱਕ ਜਥਾ ਕਾਂਵੜ ਲਿਆਉਣ ਲਈ ਹਰਿਦੁਆਰ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਬੱਬਮ ਸ਼ਰਮਾ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਦੀ ਰਸਮ ਨਿਭਾਈ। ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਸੁਨੀਲ ਬਾਠਲਾ, ਮੰਗੇ ਰਾਮ ਸੈਨ, ਵਿੱਕੀ ਬਾਂਸਲ, ਪਵਨ ਬਾਗਦੀ ਅਤੇ ਹੋਰ ਇਸ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਸੰਘ ਦੇ ਪ੍ਰਧਾਨ ਮੰਗੇ ਰਾਮ ਸੈਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 25 ਕਾਂਵੜੀਆਂ ਦਾ ਜਥਾ ਮੰਦਰ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਹਰਿਦੁਆਰ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਮਹਾਂਸ਼ਿਵਰਾਤਰੀ ਦੇ ਮੌਕੇ ’ਤੇ ਕਾਂਵੜੀਏ ਹਰਿਦੁਆਰ ਤੋਂ ਜਲ ਲਿਆ ਕੇ ਭਗਵਾਨ ਸ਼ਿਵ ਨੂੰ ਚੜ੍ਹਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਮੌਜੂਦ ਸਨ।