05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਲਿਸ ਨੇ 147 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ

ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਏ.

Ad Position 21
No active advertisement
ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਏ.ਐਸ.ਬੀ. ਸੈੱਲ ਨੇ ਅੰਤਰਰਾਜੀ ਨਾਜਾਇਜ਼ ਸ਼ਰਾਬ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਜਿਸ ਗੱਡੀ ਵਿਚ 147 ਡੱਬੇ ਸ਼ਰਾਬ ਦੇ ਰੱਖੇ ਹੋਏ ਸਨ, ਉਹ ਵੀ ਪੁਲਿਸ ਨੇ ਫੜੀ ਹੈ। ਗੱਡੀ ਦੇ ਡਰਾਈਵਰ ਮੋਹਿਤ (24) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦਿੱਲੀ ਆਬਕਾਰੀ ਐਕਟ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਹੈ। ਆਉਣ ਵਾਲੇ ਤਿਉਹਾਰਾਂ ਨੂੰ ਵੇਖਦੇ ਹੋਏ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ’ਤੇ ਹਰ ਪਾਸੇ ਨਜ਼ਰ ਰੱਖ ਰਹੀ ਸੀ ਅਤੇ ਨਾਲ ਹੀ ਖੁਫ਼ੀਆ ਜਾਣਕਾਰੀ ਵੀ ਲੈ ਰਹੀ ਸੀ। ਪੁਲਿਸ ਦੀ ਟੀਮ ਨੂੰ ਗਾਜ਼ੀਪੁਰ ਸ਼ਮਸ਼ਾਨਘਾਟ, ਦਿੱਲੀ ਦੇ ਨੇੜੇ ਇਕ ਗੱਡੀ ਵਿਚ ਸ਼ਰਾਬ ਦੀ ਖੇਪ ਲੈ ਕੇ ਜਾਣ ਦੀ ਖੁਫ਼ੀਆ ਜਾਣਕਾਰੀ ਮਿਲੀ। ਪੁਲਿਸ ਨੇ ਆਪਣੀ ਟੀਮ ਦੇ ਨਾਲ ਦੱਸੀ ਗਈ ਥਾਂ ’ਤੇ ਛਾਪਾ ਮਾਰ ਕੇ ਉਹ ਗੱਡੀ ਕਾਬੂ ਕਰ ਲਈ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਨਾਜਾਇਜ਼ ਸ਼ਰਾਬ ਦੇ ਡੱਬੇ ਪੁਲਿਸ ਨੇ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਪ੍ਰਤੀ ਗੱਡੀ ਦੇ ਡਰਾਈਵਰ ਤੋਂ ਪੁੱਛ-ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਹੋਣ ’ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਥੋੜ੍ਹੀ ਰਾਹਤ ਅਗਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਹਥਿਆਰ ਤੇ ਤਸਕਰ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰ-ਰਾਜੀ ਗ਼ੈਰ ਕਾਨੂੰਨੀ ਹਥਿਆਰਾਂ ਦੀ ਸਪਲ...
Ad Position 24
No active advertisement