05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਾਰਿਸ਼ ਹੋਣ ’ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਥੋੜ੍ਹੀ ਰਾਹਤ

ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕੁਝ ਇਲਾਕੇ ਵਿਚ ਹਲਕੀ ਬਾਰਿਸ਼ ਹੋਣ ’ਤੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ।

Ad Position 21
No active advertisement
ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕੁਝ ਇਲਾਕੇ ਵਿਚ ਹਲਕੀ ਬਾਰਿਸ਼ ਹੋਣ ’ਤੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦਿੱਲੀ-ਐਨ.ਸੀ.ਆਰ. ਵਿਚ ਅਗਲੇ 5 ਦਿਨਾਂ ਲਈ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਹੈ ਜੋ ਕਿ ਨੋਇਡਾ, ਗਾਜ਼ੀਆਬਾਦ ਸਮੇਤ ਪੂਰੇ ਪੱਛਮੀ ਉੱਤਰ ਪ੍ਰਦੇਸ਼ ਦੇ ਲਈ ਵੀ ਪ੍ਰਭਾਵੀ ਰਹੇਗਾ। ਮੌਸਮ ਵਿਵਭਾਗ ਦਾ ਅਨੁਮਾਨ ਹੈ ਕਿ ਅੱਜ ਤੋਂ ਲੈ ਕੇ 9 ਅਗਸਤ ਦੌਰਾਨ ਅਧਿਕਤਮ ਤਾਪਮਾਨ 31 ਤੋਂ 35 ਵਿਚ ਰਹਿਣ ਦੀ ਸੰਭਾਵਨਾ ਹੈ ਅਤੇ ਨਿਊਨਤਮ ਤਾਪਮਾਨ 22 ਤੋਂ 26 ਡਿਗਰੀ ਵਿਚ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਹੁੰਮਸ ਅਜੇ ਵੀ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੇਗੀ ਅਤੇ ਪੂਰੇ ਹਫ਼ਤੇ ਹਲਕੀ ਬੂੰਦਾਂ-ਬਾਦੀ ਹੁੰਦੀ ਰਹੇਗੀ। ਬਾਰਿਸ਼ ਦੇ ਕਾਰਨ ਸਕੂਲੀ ਬੱਚਿਆਂ ਨੂੰ ਆਪਣੇ ਘਰ ਆਉਣ ਦੀ ਪ੍ਰੇਸ਼ਾਨੀ ਹੋਈ। ਇਹ ਵੀ ਜ਼ਰੂਰੀ ਹੈ ਕਿ ਸੜਕਾਂ ’ਤੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਲੋਕਾਂ ਨੂੰ ਮੰਜ਼ਿਲ ’ਤੇ ਪੁੱਜਣ ਲਈ ਕਾਫੀ ਸਮਾਂ ਲੱਗਾ। ਪਾਣੀ ਭਰਨ ਦੀਆਂ ਸ਼ਿਕਾਇਤਾਂ ਦਾ ਅਜੇ ਤੱਕ ਪ੍ਰਹੇਜ਼ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਪਾਰੁਲ ਗੋਇਲ ਕੈਂਪ ਵਿੱਚ ਖੂਨਦਾਨ ਕਰਕੇ ਨਾਰੀ ਸ਼ਕਤੀ ਨੂੰ ਜਾਗਰੂਕ ਕਰਦੇ ਹੋਏ। (ਸੱਜੇ) ਟਰੱਸਟ ਦੇ ਸਰਪ੍ਰਸਤ ਡਾ. ਦਿਲ... ਅਗਲੀ ਖ਼ਬਰ ਪੁਲਿਸ ਨੇ 147 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ
Ad Position 24
No active advertisement