05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡਾ. ਪਾਰੁਲ ਗੋਇਲ ਕੈਂਪ ਵਿੱਚ ਖੂਨਦਾਨ ਕਰਕੇ ਨਾਰੀ ਸ਼ਕਤੀ ਨੂੰ ਜਾਗਰੂਕ ਕਰਦੇ ਹੋਏ। (ਸੱਜੇ) ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ 50ਵੀਂ ਵਾਰ ਖੂਨਦਾਨ ਕਰਦੇ ਹੋਏ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਨੂੰ ਸਮਰਪਿਤ 16ਵੇਂ ਵਿਸ਼ਾਲ ਖੂਨਦਾਨ ਕੈਂਪ ’ਚ ਔਰਤਾਂ ਨੇ ਵੱਡੀ ਗਿਣਤੀ ’ਚ ਖੂਨਦਾਨ ਕਰਕੇ ਨਾਰੀ ਸ਼ਕਤੀ ਨੂੰ ਜਾਗਰੂਕ ਕੀਤਾ

ਟੋਹਾਣਾ, 4 ਅਗਸਤ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 16ਵਾਂ ਵਿਸ਼ਾਲ ਖੂਨਦਾਨ ਕੈਂਪ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਇਆ ਗਿਆ।

Ad Position 21
No active advertisement
ਟਰੱਸਟ ਦੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ ਨੇ 33ਵੀਂ ਵਾਰ ਖੂਨਦਾਨ ਕੀਤਾ। ਤਸਵੀਰਾਂ : ਮਨਜੀਤ ਸਿੰਘ ਟੋਹਾਣਾ 05-08-2026
ਟੋਹਾਣਾ, 4 ਅਗਸਤ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 16ਵਾਂ ਵਿਸ਼ਾਲ ਖੂਨਦਾਨ ਕੈਂਪ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਇਆ ਗਿਆ। ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੀ ਪ੍ਰਧਾਨਗੀ ਸਾਈਂ ਬੱਚਿਆਂ ਦੇ ਹਸਪਤਾਲ ਦੇ ਡਾ. ਅਮਿਤ ਗਰਗ ਨੇ ਕੀਤੀ ਜਿਸਦੀ ਦੇਖ ਰੇਖ ਟਰੱਸਟ ਦੇ ਫ਼ਤਿਹਾਬਾਦ ਪ੍ਰਧਾਨ ਡਾ. ਜਗਮੋਹਣ ਅਰੋੜਾ ਨੇ ਕੀਤੀ। ਮੰਚ ਦੀ ਸਫ਼ਲ ਸੰਚਾਲਨਾ ਟਰੱਸਟ ਦੇ ਪ੍ਰਦੇਸ਼ ਪ੍ਰੈੱਸ ਪ੍ਰਵਕਤਾ ਡਾ. ਰਘੁਬੀਰ ਜਾਂਗੜਾ ਨੇ ਬਾਖੂਬ ਕੀਤੀ। ਕੈਂਪ ਵਿੱਚ ਐਸ.ਐਮ.ਓ. ਟੋਹਾਣਾ ਡਾ. ਕੁਨਾਲ ਵਰਮਾ, ਡਾ. ਦੀਪਾਸ਼ ਭਾਟੀਆ, ਜਨਰਲ ਸਰਜਨ ਡਾ. ਮਿਆਂਕ ਸਿੰਘ, ਡਾ. ਰਾਹੁਲ, ਡਾ. ਮਨੀਸ਼ ਬੰਸਲ, ਪਾਵਰ ਹਸਪਤਾਲ ਦੇ ਡਾ. ਪਾਰੁਲ ਗੋਇਲ (ਪਾਰੁਲ ਹਸਪਤਾਲ), ਆਦਰਸ਼ ਹਸਪਤਾਲ ਦੇ ਡਾ. ਪਰਵੀਨ ਜਾਖੜ ਅਤੇ ਡਾ. ਅੰਕਿਤਾ ਜਾਖੜ, ਸਮਾਜ ਸੇਵੀ ਡਾ. ਸ਼ਿਵ ਸਚਦੇਵਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਨੇ 27ਵੀਂ ਵਾਰ, ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ ਨੇ 50ਵੀਂ ਵਾਰ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ ਨੇ 33ਵੀਂ ਵਾਰ ਖੂਨਦਾਨ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਡੀ.ਐਸ.ਪੀ. ਟੋਹਾਣਾ ਜੈ ਭਗਵਾਨ ਲਾਠਰ ਨੇ ਇਨ੍ਹਾਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਕੈਂਪ ਵਿੱਚ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਖੂਨ ਇਕੱਤਰ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਫਤਿਹਾਬਾਦ, ਜਗਦੰਬੇ ਬਲੱਡ ਬੈਂਕ ਟੋਹਾਣਾ ਅਤੇ ਮਾਨਵ ਸੇਵਾ ਸੰਗਮ ਬਲੱਡ ਬੈਂਕ ਟੋਹਾਣਾ ਦੀਆਂ ਟੀਮਾਂ ਨੇ ਸੇਵਾਵਾਂ ਨਿਭਾਈਆਂ। ਟਰੱਸਟ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਵਲੰਟੀਅਰਾਂ ਦੀ ਨਿਰੰਤਰ ਮਿਹਨਤ ਸਦਕਾ ਕੈਂਪ ਦੌਰਾਨ ਕੁੱਲ 475 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜਿਸ ਨਾਲ ਟੋਹਾਣਾ ਵਿੱਚ ਨਵਾਂ ਕੀਰਤੀਮਾਨ ਸਥਾਪਤ ਹੋਇਆ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ, ਉਪ ਪ੍ਰਦੇਸ਼ ਪ੍ਰਧਾਨ ਡਾ. ਬਲਵਾਨ ਸੈਣੀ, ਪ੍ਰਦੇਸ਼ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਣ ਅਰੋੜਾ, ਪ੍ਰਦੇਸ਼ ਸਕੱਤਰ ਡਾ. ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਪ੍ਰਦੇਸ਼ ਪ੍ਰੈੱਸ ਬੁਲਾਰੇ ਡਾ. ਰਘੁਬੀਰ ਜਾਂਗੜਾ, ਡਾ. ਮਨਜੀਤ ਸਿੰਘ (ਟੋਹਾਣਾ), ਜ਼ਿਲ੍ਹਾ ਉਪ ਪ੍ਰਧਾਨ ਡਾ. ਮਹਾਂਵੀਰ ਧਾਰਸੂਲ, ਸੰਦੀਪ ਖਾਨ, ਡਾ. ਵਿਨੋਦ ਕੁਮਾਰ ਮਯੋਂਦ, ਡਾ. ਭਾਰਤ ਸਿੰਘ ਮੰਘੇੜਾ, ਰਾਮ ਸਿੰਘ ਬੁਵਾਨ, ਜੋਰਾ ਸਿੰਘ ਸਮੈਣ, ਰਮਨਦੀਪ ਸਿੰਘ ਢੇਰ, ਅਮਰੀਕ ਸਿੰਘ ਠਰਵੀ, ਸੁਖਵਿੰਦਰ ਤਲਵਾੜੀ, ਸੁਰਿੰਦਰ ਅਕਾਂਵਾਲੀ, ਰਘੁਬੀਰ ਸਿੰਘ ਧਾਰਸੂਲ, ਜਗਸੀਰ ਅਮਾਣੀ, ਜਗਤ ਰਾਮ ਨੜੈਲ, ਸੰਜੀਵ ਭਾਟੀਆ, ਰਾਜਪਾਲ ਰਾਜੂ ਬਲਿਆਲਾ, ਜੋਗਿੰਦਰ ਸਿੰਘ ਧਾਰਸੂਲ, ਸੁਰਜੀਤ ਫਤਿਹਪੁਰੀ, ਬਲਵਾਨ ਠਰਵੀ, ਪ੍ਰਵੀਣ ਗਰੋਹਾ ਮੂਸਾਖੇੜਾ, ਸੁਨੀਤ ਸ਼ਕਰਪੁਰਾ, ਧਨਜੀਤ ਸ਼ਰਮਾ ਅਮਾਣੀ ਸਮੇਤ ਟਰੱਸਟ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਅੰਤ ਵਿੱਚ ਟਰੱਸਟ ਦੇ ਅਹੁਦੇਦਾਰਾਂ ਨੇ ਇਸ ਇਤਿਹਾਸਕ ਸਫ਼ਲਤਾ ਲਈ ਸਮੂਹ ਖੂਨਦਾਨੀਆਂ, ਡਾਕਟਰਾਂ, ਬਲੱਡ ਬੈਂਕਾਂ ਦੀਆਂ ਟੀਮਾਂ, ਸਮਾਜ ਸੇਵੀਆਂ, ਪ੍ਰਸ਼ਾਸਨ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਲੋਕ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ‘ਜੇਲ੍ਹ ਭਰੋ ਅੰਦੋਲਨ’ 10 ਨੂੰ ਅਗਲੀ ਖ਼ਬਰ ਬਾਰਿਸ਼ ਹੋਣ ’ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਥੋੜ੍ਹੀ ਰਾਹਤ
Ad Position 24
No active advertisement