ਚੰਡੀਗੜ੍ਹ ਰੋਡ ਟੋਹਾਣਾ ਦਾ ਪਾਣੀ ਗੁਪਤਾ ਕਾਲੋਨੀ ’ ਚ ਦਾਖ਼ਲ ਹੋਣ ਨਾਲ ਲੋਕ ਪ੍ਰੇਸ਼ਾਨ , ਪੱਕੇ ਹੱਲ ਦੀ ਕੀਤੀ ਮੰਗ
ਟੋਹਾਣਾ, 4 ਅਗਸਤ (ਮਨਜੀਤ ਸਿੰਘ)-ਲਗਾਤਾਰ ਪੈ ਰਹੇ ਮੀਂਹ ਕਾਰਨ ਟੋਹਾਣਾ ਸ਼ਹਿਰ ਦੀ ਇੱਕ ਰਿਹਾਇਸ਼ੀ ਕਾਲੋਨੀ ਦੇ ਵਸਨੀਕਾਂ ਨੂੰ ਜਲ ਭਰਾਅ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਮੀਂਹ ਦਾ ਪਾਣੀ ਹੋਰ ਵੀ ਵੱਧ ਮਾਤਰਾ ਵਿੱਚ ਉਨ੍ਹਾਂ ਦੀ ਕਾਲੋਨੀ ਵਿੱਚ ਦਾਖ਼ਲ ਹੋ ਰਿਹਾ ਹੈ, ਜਿਸ ਕਾਰਨ ਗਲੀਆਂ ਅਤੇ ਘਰਾਂ ਦੇ ਬਾਹਰ ਪਾਣੀ ਖੜ੍ਹਾ ਹੋ ਜਾਂਦਾ ਹੈ।
ਟੋਹਾਣਾ, 4 ਅਗਸਤ (ਮਨਜੀਤ ਸਿੰਘ)-ਲਗਾਤਾਰ ਪੈ ਰਹੇ ਮੀਂਹ ਕਾਰਨ ਟੋਹਾਣਾ ਸ਼ਹਿਰ ਦੀ ਇੱਕ ਰਿਹਾਇਸ਼ੀ ਕਾਲੋਨੀ ਦੇ ਵਸਨੀਕਾਂ ਨੂੰ ਜਲ ਭਰਾਅ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਮੀਂਹ ਦਾ ਪਾਣੀ ਹੋਰ ਵੀ ਵੱਧ ਮਾਤਰਾ ਵਿੱਚ ਉਨ੍ਹਾਂ ਦੀ ਕਾਲੋਨੀ ਵਿੱਚ ਦਾਖ਼ਲ ਹੋ ਰਿਹਾ ਹੈ, ਜਿਸ ਕਾਰਨ ਗਲੀਆਂ ਅਤੇ ਘਰਾਂ ਦੇ ਬਾਹਰ ਪਾਣੀ ਖੜ੍ਹਾ ਹੋ ਜਾਂਦਾ ਹੈ। ਵਸਨੀਕਾਂ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਅਤੇ ਰਾਮ ਨਗਰ ਵੱਲੋਂ ਆਉਣ ਵਾਲਾ ਬਰਸਾਤੀ ਪਾਣੀ ਸਿੱਧਾ ਉਨ੍ਹਾਂ ਦੀ ਕਾਲੋਨੀ ਵਿੱਚ ਆ ਜਾਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਾਮ ਨਗਰ ਵਿੱਚ ਨੀਲਮ ਹੋਟਲ ਨੇੜੇ ਨਗਰ ਕੌਂਸਲ ਵੱਲੋਂ ਉੱਚਾ ਰੈਂਪ ਬਣਾਏ ਜਾਣ ਤੋਂ ਬਾਅਦ ਉੱਥੋਂ ਦਾ ਪਾਣੀ ਰੁਕ ਗਿਆ ਹੈ ਅਤੇ ਹੁਣ ਉਸ ਦਾ ਵੱਡਾ ਹਿੱਸਾ ਉਨ੍ਹਾਂ ਦੀ ਕਾਲੋਨੀ ਵੱਲ ਮੁੜ ਗਿਆ ਹੈ। ਕਾਲੋਨੀ ਵਾਸੀਆਂ ਨੇ ਆਪਣੇ ਵਾਰਡ ਦੇ ਕੌਂਸਲਰ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕਾਲੋਨੀ ਦੇ ਮੁਹਾਣੇ ‘ਤੇ ਵੀ ਉੱਚਾ ਰੈਂਪ ਬਣਾਇਆ ਜਾਵੇ ਤਾਂ ਜੋ ਘੱਟੋ-ਘੱਟ ਚੰਡੀਗੜ੍ਹ ਰੋਡ ਵੱਲੋਂ ਆਉਣ ਵਾਲਾ ਮੀਂਹ ਦਾ ਪਾਣੀ ਕਾਲੋਨੀ ਵਿੱਚ ਦਾਖ਼ਲ ਨਾ ਹੋ ਸਕੇ।ਵਸਨੀਕਾਂ ਨੇ ਕਿਹਾ ਕਿ ਇਹ ਸਮੱਸਿਆ ਪੂਰੀ ਕਾਲੋਨੀ ਨਾਲ ਜੁੜੀ ਹੋਈ ਹੈ ਅਤੇ ਇਸ ਦਾ ਪੱਕਾ ਹੱਲ ਸਾਰੇ ਲੋਕਾਂ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੀ ਪਹਿਲ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਜਲਦੀ ਕਾਰਵਾਈ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।