05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਐਸ . ਡੀ . ਐਮ . ਸ਼ਿਵਜੀਤ ਭਾਰਤੀ ਨੇ ਨਦੀਆਂ ਦੇ ਪਾਣੀ ਦੇ ਪੱਧਰ ਅਤੇ ਵਹਾਅ ਦਾ ਕੀਤਾ ਨਿਰੀਖਣ

ਨਾਰਾਇਣਗੜ੍ਹ, 4 ਅਗਸਤ (ਪੀ. ਸਿੰਘ)-ਮੀਂਹ ਅਤੇ ਨਦੀਆਂ ਦੇ ਵਧਦੇ ਵਹਾਅ ਦੇ ਮੱਦੇਨਜ਼ਰ ਐਸ.

Ad Position 21
No active advertisement
ਐਸ. ਡੀ. ਐਮ. ਸ਼ਿਵਜੀਤ ਭਾਰਤੀ ਨਾਰਾਇਣਗੜ੍ਹ ਸਬ-ਡਵੀਜ਼ਨ ’ਚੋਂ ਲੰਘਦੀਆਂ ਨਦੀਆਂ ’ਚ ਵਹਾਅ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦੇ ਹੋਏ। ਤਸਵੀਰ : ਪੀ. ਸਿੰਘ 05-08-2026
ਨਾਰਾਇਣਗੜ੍ਹ, 4 ਅਗਸਤ (ਪੀ. ਸਿੰਘ)-ਮੀਂਹ ਅਤੇ ਨਦੀਆਂ ਦੇ ਵਧਦੇ ਵਹਾਅ ਦੇ ਮੱਦੇਨਜ਼ਰ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਮੰਗਲਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਇਲਾਕੇ ’ਚੋਂ ਲੰਘਦੀਆਂ ਵੱਖ-ਵੱਖ ਨਦੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮਾਰਕੰਡਾ, ਬੇਗਨਾ ਅਤੇ ਰਨ ਸਮੇਤ ਨਦੀਆਂ ਦੇ ਪਾਣੀ ਦੇ ਪੱਧਰ ਅਤੇ ਵਹਾਅ ਦਾ ਨਿਰੀਖਣ ਕਰਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਨਿਰੰਤਰ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਤੋਂ ਦਰਿਆਵਾਂ ਦੇ ਵਹਾਅ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਸਥਿਤੀ ਬਾਰੇ ਪੁੱਛਗਿੱਛ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਨਦੀਆਂ ’ਚ ਪਾਣੀ ਦਾ ਵਹਾਅ ਅਚਾਨਕ ਵੱਧ ਜਾਂਦਾ ਹੈ, ਇਸ ਲਈ ਪ੍ਰਸ਼ਾਸਨ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ’ਚੋਂ ਲੰਘਦੀਆਂ ਕਈ ਨਦੀਆਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ’ਚੋਂ ਨਿਕਲਦੀਆਂ ਹਨ। ਇਸ ਲਈ ਕਈ ਵਾਰ ਜਦੋਂ ਨਾਰਾਇਣਗੜ੍ਹ ਅਤੇ ਸ਼ਹਿਜ਼ਾਦਪੁਰ ਖੇਤਰਾਂ ’ਚ ਮੀਂਹ ਨਹੀਂ ਪੈਂਦਾ ਤਾਂ ਵੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ’ਚ ਭਾਰੀ ਮੀਂਹ ਪੈਣ ਨਾਲ ਇਨ੍ਹਾਂ ਦਰਿਆਵਾਂ ’ਚ ਪਾਣੀ ਦਾ ਵਹਾਅ ਅਚਾਨਕ ਵਧ ਸਕਦਾ ਹੈ। ਇਸ ਲਈ ਦਰਿਆ ਦੇ ਕੰਢਿਆਂ ’ਤੇ ਰਹਿਣ ਵਾਲੇ ਲੋਕਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ’ਤੇ ਚੌਕਸ ਰਹਿਣ ਦੀ ਲੋੜ ਹੈ। ਐਸ. ਡੀ. ਐਮ. ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਦੀਆਂ ਦੇ ਕੰਢਿਆਂ ਦੇ ਨੇੜੇ ਨਾ ਜਾਣ ਤੇ ਪਾਣੀ ’ਚ ਜਾਣ ਦੀ ਕੋਸ਼ਿਸ਼ ਕਰਨ ਤੋਂ ਬਚਣ। ਉਨ੍ਹਾਂ ਨੇ ਖਾਸ ਤੌਰ ’ਤੇ ਨਦੀਆਂ ਦੇ ਕੰਢਿਆਂ ’ਤੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਗਈਆਂ ਸਲਾਹਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਨਦੀਆਂ, ਨਾਲਿਆਂ ਅਤੇ ਤੇਜ਼ ਵਹਾਅ ਵਾਲੇ ਪਾਣੀ ਦੇ ਸੰਪਰਕ ’ਚ ਨਾ ਲਿਆਉਣ। ਉਨ੍ਹਾਂ ਨੇ ਨਾਇਬ ਤਹਿਸੀਲਦਾਰ ਸੁਨੀਲ ਕੁਮਾਰ, ਬੀ. ਡੀ. ਪੀ. ਓ. ਨਾਰਾਇਣਗੜ੍ਹ ਜੋਗੇਸ਼ ਕੁਮਾਰ ਅਤੇ ਬੀ. ਡੀ. ਪੀ. ਓ. ਸ਼ਹਿਜ਼ਾਦਪੁਰ ਆਸਥਾ ਗਰਗ ਨੂੰ ਪਿੰਡਾਂ ’ਚ ਗ੍ਰਾਮ ਪੰਚਾਇਤਾਂ ਅਤੇ ਪਿੰਡ ਦੇ ਚੌਕੀਦਾਰਾਂ ਰਾਹੀਂ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਨਦੀਆਂ ਦੇ ਵਧਦੇ ਪਾਣੀ ਦੇ ਪੱਧਰ ਅਤੇ ਸੰਭਾਵਿਤ ਖ਼ਤਰੇ ਬਾਰੇ ਜਾਗਰੂਕ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਐੱਸ . ਡੀ . ਐੱਮ . ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਚੰਡੀਗੜ੍ਹ ਰੋਡ ਟੋਹਾਣਾ ਦਾ ਪਾਣੀ ਗੁਪਤਾ ਕਾਲੋਨੀ ’ ਚ ਦਾਖ਼ਲ ਹੋਣ ਨਾਲ ਲੋਕ ਪ੍ਰੇਸ਼ਾਨ , ਪੱਕੇ ਹੱਲ ਦੀ ਕੀਤੀ ਮੰਗ
Ad Position 24
No active advertisement