ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਐੱਸ . ਡੀ . ਐੱਮ . ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਰਤੀਆ, 4 ਅਗਸਤ (ਬੇਅੰਤ ਕੌਰ ਮੰਡੇਰ)- ਸਥਾਨਕ ਬੀ. ਡੀ.
ਰਤੀਆ, 4 ਅਗਸਤ (ਬੇਅੰਤ ਕੌਰ ਮੰਡੇਰ)- ਸਥਾਨਕ ਬੀ.ਡੀ.ਪੀ.ਓ. ਦਫ਼ਤਰ ਦੇ ਆਡੀਟੋਰੀਅਮ ’ਚ ਐੱਸ.ਡੀ.ਐੱਮ. ਸੁਰੇਂਦਰ ਸਿੰਘ ਵਲੋਂ ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਨਾਜ ਮੰਡੀ ਸ਼ੈੱਡ ਅਹਾਤੇ ’ਚ ਹੋਣ ਵਾਲੇ ਆਜ਼ਾਦੀ ਦਿਵਸ ਸਮਾਗਮਾਂ ਦੇ ਸਫਲ ਆਯੋਜਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਐਸ.ਡੀ.ਐਮ. ਨੇ ਕਿਹਾ ਕਿ ਆਜ਼ਾਦੀ ਦਿਵਸ ਰਾਸ਼ਟਰੀ ਸਵੈ-ਮਾਣ ਅਤੇ ਦੇਸ਼ ਭਗਤੀ ਦਾ ਤਿਉਹਾਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਸਾਰੇ ਕਾਰਜ ਪੂਰੇ ਕੀਤੇ ਜਾਣ ਤਾਂ ਜੋ ਸਮਾਗਮ ’ਚ ਕੋਈ ਅਸੁਵਿਧਾ ਨਾ ਹੋਵੇ। ਇਸ ਦੌਰਾਨ ਸਮਾਗਮ ਸਥਾਨ ’ਤੇ ਵੱਖ-ਵੱਖ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਨਗਰ ਪਾਲਿਕਾ ਨੂੰ ਸਮਾਗਮ ਸਥਾਨ ਦੀ ਸਫ਼ਾਈ, ਕੁਰਸੀਆਂ ਦਾ ਪ੍ਰਬੰਧ, ਆਜ਼ਾਦੀ ਘੁਲਾਟੀਆਂ ਅਤੇ ਪਤਵੰਤਿਆਂ ਲਈ ਬੈਠਣ ਦੇ ਪ੍ਰਬੰਧ ਸਮੇਤ ਸ਼ਹੀਦ ਸਮਾਰਕਾਂ ਨੂੰ ਸਜਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਸੀਨੀਅਰ ਮੈਡੀਕਲ ਅਫ਼ਸਰ ਨੂੰ ਐਂਬੂਲੈਂਸਾਂ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ, ਬੀ.ਡੀ.ਪੀ.ਓਜ. ਨੂੰ ਵੀਡੀਓਗ੍ਰਾਫੀ ਤੇ ਫ਼ੋਟੋਗਰਾਫੀ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਪੀਣ ਵਾਲੇ ਪਾਣੀ, ਪੁਲਿਸ ਵਿਭਾਗ ਨੂੰ ਕਾਨੂੰਨ ਵਿਵਸਥਾ ਤੇ ਟਰੈਫ਼ਿਕ ਕੰਟਰੋਲ ਅਤੇ ਫਾਇਰ ਵਿਭਾਗ ਨੂੰ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਸਮਾਰੋਹ ਦੀ ਪਹਿਲੀ ਰਿਹਰਸਲ 7 ਅਗਸਤ ਨੂੰ ਸਵੇਰੇ 9 ਵਜੇ ਅਤੇ ਫੁੱਲ-ਡਰੈਸ ਰਿਹਰਸਲ 13 ਅਗਸਤ ਨੂੰ ਹੋਵੇਗੀ। ਇਸ ਮੌਕੇ ਡੀ.ਐਸ.ਪੀ. ਕੁਲਵੰਤ ਸਿੰਘ, ਨਾਇਬ ਤਹਿਸੀਲਦਾਰ ਬਲਵਾਨ ਸਿੰਘ, ਬੀ.ਡੀ.ਪੀ.ਓ. ਅਨਿਲ ਕੁਮਾਰ, ਨਗਰ ਪਾਲਿਕਾ ਸਕੱਤਰ ਸ਼ੁਭਮ ਕੁਮਾਰ, ਬੀ.ਈ.ਓ. ਸ਼ਸ਼ੀ ਪ੍ਰਕਾਸ਼, ਡਾ. ਨਾਇਬ ਸਿੰਘ ਮੰਡੇਰ, ਐਸ.ਡੀ.ਓ ਆਂਚਲ ਜੈਨ, ਕੁਲਦੀਪ ਸਿੰਘ, ਸੁਨੀਲ ਕੁਮਾਰ, ਕਵਲ ਸਿੰਘ, ਪਰਮਜੀਤ ਸੰਧਾ, ਪ੍ਰੋ. ਕ੍ਰਿਸ਼ਨ ਕੁਮਾਰ ਸ਼ਤਾਬਦੀ, ਪ੍ਰੋ. ਕ੍ਰਿਸ਼ਨ ਕੁਮਾਰ, ਰਾਜ ਕੁਮਾਰ, ਐਸ.ਡੀ.ਓ. ਚਿਲਾਨਾ ਆਦਿ ਹਾਜ਼ਰ ਸਨ।