ਅਧਿਆਪਕ ਆਗੂ।
ਨਵਾਂ ਇਤਿਹਾਸ ਸਿਰਜੇਗੀ ਅੱਜ ਦੀ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀ ਰੈਲੀ : ਆਗੂ
ਅਧਿਆਪਕਾਂ/ਮੁਲਾਜ਼ਮਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ/ਪੈਨਸ਼ਨਰਾਂ ਦਾ 18 ਫ਼ੀਸਦੀ ਡੀ. ਏ.
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ/ਪੈਨਸ਼ਨਰਾਂ ਦਾ 18 ਫ਼ੀਸਦੀ ਡੀ.ਏ. ਨੱਪਣ ਅਤੇ ਵਿੱਤੀ ਲਾਭ ਦੇਣ ਤੋਂ ਆਨਾਕਾਨੀ ਕਰ ਰਹੀ ਜਦੋਂ ਕਿ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀ.ਏ. ਦੇਣ ਸਬੰਧੀ ਸਪੱਸ਼ਟ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇਜਿੰਦਰ ਸਿੰਘ ਸ਼ਾਹ ਤੇ ਜਨਰਲ ਸਕੱਤਰ ਬਲਵਿੰਦਰ ਰਾਜ ਧਾਰੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਡੀ.ਏ. ਸਬੰਧੀ ਤੱਥਾਂ ਨੂੰ ਤੋੜ, ਮਰੋੜ ਕੇ ਪੇਸ਼ ਕਰ ਰਹੇ ਹਨ ਤੇ ਪੇਅ-ਕਮਿਸ਼ਨ ਦੇ ਕਿਸ਼ਤਾਂ ’ਚ ਦਿੱਤੇ ਜਾ ਰਹੇ ਬਕਾਏ ਨੂੰ ਡੀ.ਏ. ਨਾਲ ਰਲਗੋਡ ਕਰ ਰਹੇ ਹਨ। ਇਸ ਮੌਕੇ ਗੁਰਿੰਦਰ ਸਿੰਘ ਸਿੱਧੂ ਸੂਬਾ ਕਨਵੀਨਰ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਸੂਬਾ ਮੀਤ ਪ੍ਰਧਾਨ ਸੁਲਖੱਣ ਸਿੰਘ ਬੇਰੀ ਨੇ ਕਿਹਾ ਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਾਲੇ ਵਾਅਦੇ ਜਿਸ ’ਚ ਪੁਰਾਣੀ ਪੈਨਸ਼ਨ ਸਕੀਮ, ਕੱਟੇ ਹੋਏ ਭੱਤੇ ਤੇ ਡੀ.ਏ. ਤੁਰੰਤ ਲਾਗੂ ਕਰੇ ਤੇ ਆਪਣੇ ਇਸ਼ਤਿਹਾਰਬਾਜੀ, ਮਸ਼ਹੂਰੀਆਂ ਵਾਲੇ ਪ੍ਰਚਾਰ ਤੇ ਪੰਜਾਬ ਦੇ ਖਜਾਨੇ ’ਤੇ ਬੋਝ ਨਾ ਪਾਵੇ, ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਡੀ.ਏ. ਸਬੰਧੀ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਨਾ ਕੀਤਾ ਤਾਂ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਸਾਰੀਆਂ ਮੁਲਾਜ਼ਮ ਧਿਰਾਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰੇਗੀ , ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਅੱਜ ਦੀ ਰੈਲੀ ਵਿਚ ਅਧਿਆਪਕਾਂ, ਮੁਲਾਜ਼ਮਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਣਬੀਰ ਸਿੰਘ ਰਾਣਾ, ਜਗਜੀਤ ਸਿੰਘ ਬੇਦੀ, ਕਰਮਜੀਤ ਸਿੰਘ ਬਾਜਵਾ, ਹਰਜੀਤ ਸਿੰਘ ਮਲਕਪੁਰ, ਸਰਬਜੀਤ ਸਿੰਘ ਔਲਖ, ਪਰਮਜੀਤ ਸਿੰਘ ਖਾਰਾ, ਸਰਬਜੀਤ ਸਿੰਘ ਭਿੰਡਰ, ਗੁਰਜੀਤ ਸਿੰਘ ਧਿਆਨਪੁਰ, ਰਣਜੀਤ ਸਿੰਘ ਸੋਹੀਆਂ, ਧਰਮਿੰਦਰ ਸਿੰਘ, ਗੁਰਮੁੱਖ ਸਿੰਘ, ਜਸਪਾਲ ਸਿੰਘ, ਸਤਵਿੰਦਰ ਸਿੰਘ ਰਿਆੜ, ਜਸਬੀਰ ਸਿੰਘ ਦੀਨਾਨਗਰ, ਹਰਪ੍ਰੀਤ ਸਿੰਘ ਕੋਹਾੜ, ਨਵੀਨ ਸ਼ਰਮਾ, ਵਰਿੰਦਰ ਰਿਆੜ, ਗੁਰਪਿੰਦਰ ਸਿੰਘ ਧਾਰੀਵਾਲ, ਅਵਤਾਰ ਸਿੰਘ, ਗੁਰਨਾਮ ਸਿੰਘ, ਮਹਿਤਾਬ ਸਿੰਘ, ਗੁਰਵਿੰਦਰ ਸਿੰਘ ਬਰਿਆਰ, ਤੇਜਿੰਦਰ ਸਿੰਘ ਮੱਲੀ, ਗੁਰਦੀਪ ਸਿੰਘ ਪਨੂੰ, ਤਰਸੇਮ ਸਿੰਘ ਜੋਜਰਾ, ਵਿਨੋਦ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।