07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ

ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਪਿੰਜੌਰ ਦੇ ਫੋਰੈਸਟ ਕੈਂਪਸ ਵਿਖੇਕ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਵਿਵੇਕ , ਯੋਗੇਸ਼ , ਕਾਰਤਿਕ , ਮੋਹਿਤ ਅਤੇ ਆਸ਼ੀਸ਼ ਨੂੰ ਉਸ ਵੇਲੇ ਕਾਫ਼ੀ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਵਲੋਂ ਕਾਲਕਾ ਤੋਂ ਕਾਲੇਸਰ ਤੱਕ 153 ਕਿੱਲੋਮੀਟਰ ਦੀ ਯਾਤਰਾ ਸਫਲਤਾਪੂਰਵਕ ਪੂਰੀ ਕਰਨ ‘ ਤੇ ਹਰਿਆਣਾ ਦੇ ਸਿੱਖਿਆ ਮੰਤਰੀ ਦੁਆਰਾ ਉਨ੍ਹਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨੌਜਵਾਨਾਂ ਨੂੰ ਸਮਾਜ ਸੇਵਾ , ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਦੇ ਉਦੇਸ਼ ਨਾਲ ‘ ਯੁਵਾ ਭਲਾਈ ਕਮੇਟੀ ’ ਦੀ ਸ਼ੁਰੂਆਤ ਵੀ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 08-08-2026
ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਪਿੰਜੌਰ ਦੇ ਫੋਰੈਸਟ ਕੈਂਪਸ ਵਿਖੇਕ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਵਿਵੇਕ , ਯੋਗੇਸ਼ , ਕਾਰਤਿਕ , ਮੋਹਿਤ ਅਤੇ ਆਸ਼ੀਸ਼ ਨੂੰ ਉਸ ਵੇਲੇ ਕਾਫ਼ੀ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਵਲੋਂ ਕਾਲਕਾ ਤੋਂ ਕਾਲੇਸਰ ਤੱਕ 153 ਕਿੱਲੋਮੀਟਰ ਦੀ ਯਾਤਰਾ ਸਫਲਤਾਪੂਰਵਕ ਪੂਰੀ ਕਰਨ ‘ ਤੇ ਹਰਿਆਣਾ ਦੇ ਸਿੱਖਿਆ ਮੰਤਰੀ ਦੁਆਰਾ ਉਨ੍ਹਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨੌਜਵਾਨਾਂ ਨੂੰ ਸਮਾਜ ਸੇਵਾ , ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਦੇ ਉਦੇਸ਼ ਨਾਲ ‘ ਯੁਵਾ ਭਲਾਈ ਕਮੇਟੀ ’ ਦੀ ਸ਼ੁਰੂਆਤ ਵੀ ਕੀਤੀ ਗਈ । ਇਸ ਤੋਂ ਅਗਲੇ ਦਿਨ ਯੁਵਾ ਸੰਵਾਦ ਅਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ , ਜਿਸ ਦੌਰਾਨ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਉਕਤ ਵਿਦਿਆਰਥੀਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 153 ਕਿੱਲੋਮੀਟਰ ਦੀ ਪੈਦਲ ਯਾਤਰਾ ਸਫ਼ਲਤਾਪੂਰਵਕ ਪੂਰੀ ਕਰਨ ਬਦਲੇ ਇਕ ਹੋਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮੁੱਖ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ । ਇਸ ਤਰ੍ਹਾਂ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੇ ਇਹ ਸਨਮਾਨ ਸਿਰਫ਼ ਇਕ ਸਰਟੀਫਿਕੇਟ ਨਹੀਂ , ਸਗੋਂ ਉਨ੍ਹਾਂ ਦੀ ਸਖ਼ਤ ਮਿਹਨਤ , ਅਨੁਸ਼ਾਸਨ , ਹਿੰਮਤ ਅਤੇ ਦ੍ਰਿੜ ਇਰਾਦੇ ਦਾ ਪ੍ਰਮਾਣ ਹੈ । ਇਸ ਪ੍ਰਾਪਤੀ ‘ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਿੰ . ਡਾ . ਮਨੋਹਰ ਗੋਇਲ ਨੇ ਡਾ . ਸਵਿਤਾ ਗਰਗ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਅਨੁਭਵ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ ।
Ad Position 22
No active advertisement
ਪਿਛਲੀ ਖ਼ਬਰ ਬਿਸ਼ਨਾ ਮੱਲ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਸੀ.ਆਈ.ਏ. ਟੋਹਾਣਾ ਵਲੋਂ ਨਸ਼ੀਲੀਆਂ ਗੋਲੀਆਂ ਦਾ ਮੁੱਖ ਸਪਲਾਇਰ ਗ੍ਰਿਫ਼ਤਾਰ
Ad Position 24