07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਿਸ਼ਨਾ ਮੱਲ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ

ਕਾਲਾਂਵਾਲੀ / ਸਿਰਸਾ , 7 ਅਗਸਤ ( ਭੁਪਿੰਦਰ ਪੰਨੀਵਾਲੀਆ )- ਬਿਸ਼ਨਾ ਮੱਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਦੇ ਦੋ ਖਿਡਾਰੀਆਂ ਨੇ ਜੀਂਦ ਦੇ ਗੋਪਾਲ ਵਿਦਿਆ ਮੰਦਰ ਵਿਖੇ ਹੋਏ 37 ਵੇਂ ਸਾਲਾਨਾ ਖੇਡ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਕੋਆਰਡੀਨੇਟਰ ਸਰਿਤਾ ਮੁੰਜਾਲ ਨੇ ਦੱਸਿਆ ਕਿ ਜੋਇਸਪ੍ਰੀਤ ਨੇ ਅੰਡਰ -14 ਵਰਗ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਤਿੰਨ ਸੋਨ ਤਗਮੇ ਜਿੱਤੇ ।

Ad Position 21
No active advertisement
ਅਜੀਤ ਡੈਸਕ 08-08-2026
ਕਾਲਾਂਵਾਲੀ / ਸਿਰਸਾ , 7 ਅਗਸਤ ( ਭੁਪਿੰਦਰ ਪੰਨੀਵਾਲੀਆ )- ਬਿਸ਼ਨਾ ਮੱਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਦੇ ਦੋ ਖਿਡਾਰੀਆਂ ਨੇ ਜੀਂਦ ਦੇ ਗੋਪਾਲ ਵਿਦਿਆ ਮੰਦਰ ਵਿਖੇ ਹੋਏ 37 ਵੇਂ ਸਾਲਾਨਾ ਖੇਡ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਕੋਆਰਡੀਨੇਟਰ ਸਰਿਤਾ ਮੁੰਜਾਲ ਨੇ ਦੱਸਿਆ ਕਿ ਜੋਇਸਪ੍ਰੀਤ ਨੇ ਅੰਡਰ -14 ਵਰਗ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਤਿੰਨ ਸੋਨ ਤਗਮੇ ਜਿੱਤੇ । ਜਦੋਂ ਕਿ ਜਸਜੋਤ ਨੇ ਅੰਡਰ -11 ਵਰਗ ਵਿੱਚ ਉੱਚੀ ਛਾਲ ਅਤੇ ਲੰਬੀ ਛਾਲ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ । ਸੋਨ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਜਸਜੋਤ ਅਤੇ ਜੋਇਸਪ੍ਰੀਤ ਦੋਵਾਂ ਨੇ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਸਕੂਲ ਦਾ ਵੀ ਮਾਣ ਵਧਾਇਆ ਹੈ । ਸਕੂਲ ਪਹੁੰਚਣ ’ ਤੇ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਨਾਲ - ਨਾਲ ਬੱਚਿਆਂ ਦੇ ਸੰਪੂਰਨ ਵਿਕਾਸ ’ ਤੇ ਜ਼ੋਰ ਦਿੰਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਵੁਮੈਨ ਵਿਖੇ ‘ਰਾਸ਼ਟਰੀ ਹੈਂਡਲੂਮ ਦਿਵਸ’ ਮੌਕੇ ਮਾਡਲਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
Ad Position 24