ਡੀ. ਏ. ਵੀ. ਕਾਲਜ ਫਾਰ ਵੁਮੈਨ ਵਿਖੇ ‘ਰਾਸ਼ਟਰੀ ਹੈਂਡਲੂਮ ਦਿਵਸ’ ਮੌਕੇ ਮਾਡਲਿੰਗ ਮੁਕਾਬਲਾ ਕਰਵਾਇਆ
ਯਮੁਨਾਨਗਰ , 7 ਅਗਸਤ ({ ਗੁਰਦਿਆਲ ਸਿੰਘ ਨਿਮਰ )-’ ਰਾਸ਼ਟਰੀ ਹੈਂਡਲੂਮ ਦਿਵਸ ’ ਮੌਕੇ ਡੀ . ਏ .
ਯਮੁਨਾਨਗਰ , 7 ਅਗਸਤ ({ ਗੁਰਦਿਆਲ ਸਿੰਘ ਨਿਮਰ )-’ ਰਾਸ਼ਟਰੀ ਹੈਂਡਲੂਮ ਦਿਵਸ ’ ਮੌਕੇ ਡੀ . ਏ . ਵੀ . ਕਾਲਜ ਫਾਰ ਵੁਮੈਨ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ‘ ਚਰਖਾ ਤੋਂ ਕਾਊਚਰ ’ ਦੇ ਬੈਨਰ ਹੇਠ ਸ਼ਾਨਦਾਰ ਮਾਡਲਿੰਗ ਮੁਕਾਬਲਾ ਕਰਵਾਇਆ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਭਾਰਤੀ ਹੈਂਡਲੂਮ ਅਤੇ ਰਵਾਇਤੀ ਕੱਪੜਿਆਂ ਦੀ ਅਮੀਰ ਵਿਰਾਸਤ ਨੂੰ ਆਧੁਨਿਕ ਫੈਸ਼ਨ ਨਾਲ ਜੋੜ ਕੇ ਉਤਸ਼ਾਹਿਤ ਕਰਨਾ ਸੀ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰ . ਡਾ . ਸੁਰਿੰਦਰ ਕੌਰ ਨੇ ਕੀਤੀ , ਜਦਕਿ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਮਨਜੀਤ ਕੌਰ ਨੇ ਪ੍ਰੋਗਰਾਮ ਦੇ ਸਫਲ ਪ੍ਰਬੰਧਾਂ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਮੌਕੇ ਡਾ . ਇੰਦੂ ਕਪੂਰ ਨੇ ਮੁੱਖ ਮਹਿਮਾਨ ਵਜੋਂ , ਜਦਕਿ ਡਾ . ਅਮਰਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਮਿਤੂ ਸਲੂਜਾ , ਕੋਮਲ ਅਤੇ ਵੰਦਨਾ ਸਪਰਾ ਵਲੋਂ ਨਿਭਾਈ ਗਈ । ਇਹ ਮੁਕਾਬਲਾ ਤਿੰਨ ਉਮਰ ਵਰਗਾਂ ‘ ਚ ਕਰਵਾਇਆ ਗਿਆ । ਪਹਿਲੇ ਵਰਗ ‘ ਚ 4 ਤੋਂ 10 ਸਾਲ , ਦੂਜੇ ਵਰਗ ‘ ਚ 15 ਤੋਂ 22 ਸਾਲ ਅਤੇ ਤੀਜੇ ਵਰਗ ‘ ਚ 23 ਸਾਲ ਤੋਂ ਵੱਧ ਉਮਰ ਦੇ ਭਾਗੀਦਾਰਾਂ ਨੇ ਹਿੱਸਾ ਲਿਆ । ਇਸ ਮੁਕਾਬਲੇ ‘ ਚ ਕੁੱਲ 43 ਭਾਗੀਦਾਰਾਂ ਵਲੋਂ ਹਿੱਸਾ ਲਿਆ ਗਿਆ । ਇਸ ਮੌਕੇ ਪਹਿਲੀ ਵਰਗ (4-10 ਸਾਲ ) ‘ ਚ ਜਿਨੀਆ ਜੈਨ ਨੇ ਪਹਿਲਾ , ਜੈਸਮੀਨ ਨੇ ਦੂਜਾ ਅਤੇ ਓਵੀਆ ਤੇ ਸਾਰਿਅਨ ਨੇ ਸਾਂਝੇ ਤੌਰ ‘ ਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਦੂਜੇ ਵਰਗ (15-22 ਸਾਲ ) ‘ ਚ ਏਕਮਦੀਪ ਪਹਿਲੇ , ਅਲੀਸ਼ਾ ਦੂਜੇ ਤੇ ਅੰਜਲੀ ਤੀਜੇ ਸਥਾਨ ‘ ਤੇ ਰਹੀ , ਜਦਕਿ ਤੀਜੇ ਵਰਗ (23 ਸਾਲ ਤੋਂ ਵੱਧ ) ‘ ਚ ਜਾਨਵੀ ਤੇ ਮਿਤਾਲੀ ਨੇ ਸਾਂਝੇ ਤੌਰ ‘ ਤੇ ਪਹਿਲਾ , ਸੋਨੀਆ ਤੇ ਡਾ . ਸੁਨੀਤਾ ਕੌਸ਼ਿਕ ਨੇ ਸਾਂਝੇ ਤੌਰ ‘ ਤੇ ਦੂਜਾ ਅਤੇ ਕਨਿਕਾ ਗੋਇਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਮਿਸ ਐਟੀਟਿਊਡ ਦਾ ਖ਼ਿਤਾਬ ਰਕਸ਼ਿਤਾ , ਮਿਸ ਐਲੀਗੈਂਟ ਦਾ ਖ਼ਿਤਾਬ ਰਾਸ਼ੀ , ਦਾ ਸਟਾਈਲ ਆਈਕਨ ਦਾ ਖ਼ਿਤਾਬ ਵੰਸ਼ਿਕਾ , ਮਿਸ ਕਨਫਿਡੈਂਟ ਦਾ ਖ਼ਿਤਾਬ ਚਾਹਤ , ਮਿਲੀਅਨ ਡਾਲਰ ਸਮਾਈਲ ਦਾ ਖ਼ਿਤਾਬ ਭੂਮਿਕਾ , ਮਿਸ ਫੈਸ਼ਨਿਸਟਾ ਦਾ ਖ਼ਿਤਾਬ ਨੈਨਸੀ , ਮਿਸ ਐਡੋਰੇਬਲ ਦਾ ਖ਼ਿਤਾਬ ਆਰਵੀ , ਮਿਸ ਚਿਕ ਦਾ ਖ਼ਿਤਾਬ ਸੰਜਨਾ ਅਤੇ ਕਿਊਟੀ ਪਾਈ ਦਾ ਖ਼ਿਤਾਬ ਕਨਵ ਸ਼ਰਮਾ ਨੂੰ ਦਿੱਤਾ ਗਿਆ । ਇਸ ਪ੍ਰੋਗਰਾਮ ‘ ਚ ਸੋਨੀਆ , ਨਿਧੀ , ਸਾਕਸ਼ੀ , ਅਦਿਤੀ ਅਤੇ ਪ੍ਰਵੀਨ ਮੁੱਖ ਪ੍ਰਤੀਯੋਗੀ ਸਨ ।