11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੁਲਿਸ ਵਲੋਂ ਫੜੇ ਗਏ ਮੁਲਜ਼ਮ। ਪੁਲਿਸ ਨੇ 9 ਮੁਲਜ਼ਮਾਂ ਨੂੰ ਵੱਖ-ਵੱਖ ਰਾਜਾਂ ਤੋਂ ਕੀਤਾ ਕਾਬੂ

ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦੱਖਣੀ ਪੱਛਮੀ ਦਿੱਲੀ ਦੇ ਸਾਈਬਰ ਪੁਲਿਸ ਥਾਣੇ ਦੀ ਟੀਮ ਨੇ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿਚ ਸ਼ਾਮਿਲ 9 ਮੁਲਜ਼ਮਾਂ ਨੂੰ ਕੇਰਲਾ, ਮਹਾਰਾਸ਼ਟਰ, ਗੁਜਰਾਤ ਅਤੇ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦੱਖਣੀ ਪੱਛਮੀ ਦਿੱਲੀ ਦੇ ਸਾਈਬਰ ਪੁਲਿਸ ਥਾਣੇ ਦੀ ਟੀਮ ਨੇ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿਚ ਸ਼ਾਮਿਲ 9 ਮੁਲਜ਼ਮਾਂ ਨੂੰ ਕੇਰਲਾ, ਮਹਾਰਾਸ਼ਟਰ, ਗੁਜਰਾਤ ਅਤੇ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕੋਲ ਨੈੱਟਵਰਕ ਨਾਲ ਜੁੜੇ 15.71 ਕਰੋੜ ਤੋਂ ਵੱਧ ਧੋਖਾਧੜੀ ਵਾਲੇ ਲੈਣ-ਦੇਣ ਨਾਲ ਸੰਬੰਧਿਤ 34 ਐਨ.ਸੀ.ਆਰ.ਪੀ. ਸ਼ਿਕਾਇਤਾਂ ਆਈਆਂ ਸਨ। ਇਨ੍ਹਾਂ ਲੋਕਾਂ ਦੇ ਵਿਦੇਸ਼ੀ ਲਿੰਕ ਵੀ ਸੀ ਜੋ ਕਤਰ ਤੇ ਦੁਬਈ ਨਾਲ ਸੰਬੰਧ ਦਰਸਾਉਂਦੇ ਹਨ। ਇਸ ਮਾਮਲੇ ਪ੍ਰਤੀ ਦਿੱਲੀ ਦੇ ਪਾਲਮ ਕਾਲੋਨੀ ਦੇ ਨਿਵਾਸੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਅਤੇ ਨਾਲ ਹੀ ਇਸ ਨੇ ਕਈ ਬੈਂਕਿੰਗ ਚੈਨਲਾਂ ਪੈਸੇ ਟਰਾਂਸਫਰ ਕੀਤੇ ਸਨ। ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਈਬਰ ਥਾਣੇ ਦੀ ਟੀਮ ਨੇ ਇਕ ਟੀਮ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀਆਂ ਦੇ ਡਿਜੀਟਲ ਅਤੇ ਤਕਨੀਕੀ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਇਲਾਵਾ ਵਿੱਤੀ ਰਿਕਾਰਡਾਂ, ਲੈਣ-ਦੇਣ ਦੇ ਵੇਰਵਿਆਂ ਅਤੇ ਡਿਜੀਟਲ ਸੰਚਾਰਾਂ ਦੀ ਜਾਂਚ ਤੋਂ ਉਪਰੋਕਤ ਟੀਮ ਨੂੰ ਅੰਤਰਰਾਸ਼ਟਰੀ ਨੈੱਟਵਰਕ ਦਾ ਪਤਾ ਲੱਗਾ ਅਤੇ ਬੈਂਕ ਖਾਤਿਆਂ ਦੀ ਵੀ ਜਾਣਕਾਰੀ ਮਿਲੀ। ਪੁਲਿਸ ਨੇ ਸਬੂਤ ਇਕੱਠੇ ਕਰਕੇ ਵੱਖ-ਵੱਖ ਰਾਜਾਂ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਇਨ੍ਹਾਂ ਦੇ ਸਮੁੱਚੇ ਨੈੱਟਵਰਕ ਦਾ ਵੀ ਪਰਦਾਫਾਸ਼ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਤੋਂ ਫਾਈਨਾਂਸਰ ਦਾ ਚਾਕੂ ਮਾਰ ਕੇ ਕਤਲ ਅਗਲੀ ਖ਼ਬਰ ਸਾਵਣ ਕਵੀ ਦਰਬਾਰ ਵਿਚ ਕਵੀ ਅਤੇ ਹੋਰ ਸ਼ਖ਼ਸੀਅਤਾਂ। ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਨੇ ਕਰਵਾਇਆ ਸਾਵਣ ਕਵੀ ਦਰਬਾਰ
Ad Position 24