12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੈਸਿਆਂ ਦੇ ਲੈਣ-ਦੇਣ ਤੋਂ ਫਾਈਨਾਂਸਰ ਦਾ ਚਾਕੂ ਮਾਰ ਕੇ ਕਤਲ

ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ)-ਪੈਸਿਆਂ ਦੇ ਲੈਣ ਦੇਣ ਤੋਂ ਫਾਈਨਾਂਸ ਦਾ ਕੰਮ ਕਰਦੇ 1 ਨੌਜਵਾਨ ਦਾ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਸੁਮਿਤ ਰਾਏ ਵਾਸੀ ਬਸੰਤ ਐਵੀਨਿਊ ਨੇੜੇ ਰਾਮ ਪਾਰਕ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ)-ਪੈਸਿਆਂ ਦੇ ਲੈਣ ਦੇਣ ਤੋਂ ਫਾਈਨਾਂਸ ਦਾ ਕੰਮ ਕਰਦੇ 1 ਨੌਜਵਾਨ ਦਾ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਸੁਮਿਤ ਰਾਏ ਵਾਸੀ ਬਸੰਤ ਐਵੀਨਿਊ ਨੇੜੇ ਰਾਮ ਪਾਰਕ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮਨੋਜ ਰਾਏ ਉਰਫ਼ ਰੌਮੀ ਨੇ ਥਾਣਾ ਰਾਮ ਬਾਗ ਦੀ ਪੁਲਿਸ ਨੂੰ ਦਸਿਆ ਕਿ ਉਸ ਦਾ ਵੱਡਾ ਭਰਾ ਸੁਮਿਤ ਰਾਏ, ਜੋ ਫਾਇਨਾਂਸ ਦਾ ਕੰਮ ਕਰਦਾ ਹੈ, ਦਾ ਦਫ਼ਤਰ ਇਥੇ ਰਣਜੀਤ ਐਵੀਨਿਊ ਬੀ. ਬਲਾਕ ਵਿਖੇ ਹੈ ਅਤੇ ਕਰੀਬ 8-9 ਮਹੀਨੇ ਪਹਿਲਾਂ ਉਸ ਪਾਸੋਂ ਬਿਜਲੀ ਦਾ ਕੰਮ ਕਰਦੇ ਪੰਕਜ ਕੁਮਾਰ ਤੇ ਉਸ ਦੇ ਪੁੱਤਰ ਆਸ਼ੀਸ ਕੁਮਾਰ ਨੇ 2 ਲੱਖ 20 ਹਜ਼ਾਰ ਰੁਪਿਆ ਵਿਆਜ਼ ‘ਤੇ ਲਏ ਸਨ, ਜੋ ਕਿ ਰੋਜ਼ਾਨਾ ਕਿਸ਼ਤ ਦੇਣੀ ਹੁੰਦੀ ਸੀ ਪਰ ਪੰਕਜ ਕੁਮਾਰ 15 ਦਿਨ ਤੋਂ ਕੋਈ ਕਿਸ਼ਤ ਨਹੀਂ ਦੇ ਰਿਹਾ ਸੀ ਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਸੀ। ਜੋ ਬੀਤੇ ਦਿਨੀਂ ਪੰਕਜ ਕੁਮਾਰ ਤੇ ਉਸ ਦਾ ਪੁੱਤਰ ਆਸ਼ੀਸ ਕੁਮਾਰ ਉਸ ਦੇ ਭਰਾ ਦੇ ਦਫ਼ਤਰ ਆਏ ਸਨ ਤੇ ਆਪਸੀ ਸਹਿਮਤੀ ਨਾਲ ਡੇਢ ਲੱਖ ਰੁਪਏ ਦੇਣੇ ਮੰਨ ਗਏ ਸਨ, ਜਦੋਂਕਿ ਉਸ ਦਾ ਭਰਾ ਸੁਮਿਤ ਰਾਏ ਤੇ ਨਾਲ ਕੰਮ ਕਰਦੇ ਪਰਗਟ ਸਿੰਘ ਰੰਧਾਵਾ ਤੇ ਰਾਹੁਲ ਨੂੰ ਨਾਲ ਲੈ ਕੇ ਉਸ ਦੀ ਦੁਕਾਨ ਚਿੱਟਾ ਗੁੰਮਟ ਰਾਮ ਬਾਗ ਵਿਖੇ ਗਏ ਤਾਂ ਉਥੇ ਬਹਿਸਬਾਜ਼ੀ ਹੋ ਗਈ ਤੇ ਉਕਤ ਦੋਵਾਂ ਨੇ ਸੁਮਿਤ ਰਾਏ ਦੇ ਪੇਟ ‘ਚ ਚਾਕੂ ਨਾਲ 2-3 ਵਾਰ ਕਰ ਦਿੱਤੇ, ਜੋ ਕਿ ਲਹੂ ਲੁਹਾਣ ਹੋ ਗਿਆ, ਜਿਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਥਾਣਾ ਏ. ਡਵੀਜ਼ਨ ਦੇ ਮੁਖੀ ਇੰਸਪੈਕਟਰ ਜਸਜੀਤ ਸਿੰਘ ਨੇ ਦਸਿਆ ਕਿ ਨਾਮਜ਼ਦ ਕੀਤੇ ਦੋਵੇਂ ਵਿਅਕਤੀਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਹਾੜੀ ਖੇਤਰ ਵਿਚ ਜ਼ਿਆਦਾ ਮੀਂਹ ਪੈਣ ਨਾਲ ਉੱਝ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਕਿਸ਼ਤੀ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸੰ... ਅਗਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਮੁਲਜ਼ਮ। ਪੁਲਿਸ ਨੇ 9 ਮੁਲਜ਼ਮਾਂ ਨੂੰ ਵੱਖ-ਵੱਖ ਰਾਜਾਂ ਤੋਂ ਕੀਤਾ ਕਾਬੂ
Ad Position 24