12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਹਾੜੀ ਖੇਤਰ ਵਿਚ ਜ਼ਿਆਦਾ ਮੀਂਹ ਪੈਣ ਨਾਲ ਉੱਝ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਕਿਸ਼ਤੀ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ

ਬਹਿਰਾਮਪੁਰ (ਗੁਰਦਾਸਪੁਰ), 11 ਅਗਸਤ (ਬਲਬੀਰ ਸਿੰਘ ਕੋਲਾ)-ਪਹਾੜੀ ਇਲਾਕੇ ਵਿਚ ਰਾਤ ਦੇ ਸਮੇਂ ਭਾਰੀ ਮੀਂਹ ਪੈਣ ਕਰਕੇ ਅਤੇ ਬੱਦਲ ਫੱਟਣ ਨਾਲ ਉੱਝ ਦਰਿਆ ਵਿਚ ਕਰੀਬ ਡੇਢ ਲੱਖ ਕਿਊਸਿਕ ਪਾਣੀ ਆਉਣ ਕਰਕੇ ਰਾਵੀ ਦਰਿਆ ਦੇ ਪੱਤਣ ਮਕੌੜਾ ਦੇ ਪਾਣੀ ਦਾ ਪੱਧਰ ਵੱਧਣ ਨਾਲ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅੱਜ ਬੇੜਾ ਬੰਦ ਕਰਨਾ ਪਿਆ। ਅਜਿਹੇ ਹਲਾਤਾਂ ਵਿਚ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਜਾਂਦੀਆਂ ਹਨ ਤੇ ਉਨ੍ਹਾਂ ਦਾ ਜ਼ਿਲ੍ਹੇ ਦੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ।

Ad Position 21
No active advertisement
ਰਾਵੀ ਦਰਿਆ ’ਚ ਵਧਿਆ ਪਾਣੀ ਦਾ ਪੱਧਰ। ਤਸਵੀਰ : ਬਲਬੀਰ ਸਿੰਘ ਕੋਲਾ 12-08-2026
ਬਹਿਰਾਮਪੁਰ (ਗੁਰਦਾਸਪੁਰ), 11 ਅਗਸਤ (ਬਲਬੀਰ ਸਿੰਘ ਕੋਲਾ)-ਪਹਾੜੀ ਇਲਾਕੇ ਵਿਚ ਰਾਤ ਦੇ ਸਮੇਂ ਭਾਰੀ ਮੀਂਹ ਪੈਣ ਕਰਕੇ ਅਤੇ ਬੱਦਲ ਫੱਟਣ ਨਾਲ ਉੱਝ ਦਰਿਆ ਵਿਚ ਕਰੀਬ ਡੇਢ ਲੱਖ ਕਿਊਸਿਕ ਪਾਣੀ ਆਉਣ ਕਰਕੇ ਰਾਵੀ ਦਰਿਆ ਦੇ ਪੱਤਣ ਮਕੌੜਾ ਦੇ ਪਾਣੀ ਦਾ ਪੱਧਰ ਵੱਧਣ ਨਾਲ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅੱਜ ਬੇੜਾ ਬੰਦ ਕਰਨਾ ਪਿਆ। ਅਜਿਹੇ ਹਲਾਤਾਂ ਵਿਚ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਜਾਂਦੀਆਂ ਹਨ ਤੇ ਉਨ੍ਹਾਂ ਦਾ ਜ਼ਿਲ੍ਹੇ ਦੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਇਸ ਸੰਬੰਧ ਵਿਚ ਇਲਾਕੇ ਦੇ ਲੋਕਾਂ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਅੱਜ ਸਵੇਰੇ 10 ਵਜੇ ਤੋਂ ਹੀ ਦਰਿਆ ਉੱਝ ਵਿਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਸੀ, ਜੋ ਕਿਨਾਰਿਆਂ ਤੱਕ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਵੀ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਿਆ। ਦਰਿਆ ਰਾਵੀ ਅਤੇ ਦਰਿਆ ਉੱਝ ਦਾ ਸਮੇਲ ਮਕੌੜਾ ਪੱਤਣ ’ਤੇ ਹੁੰਦਾ ਹੈ। ਦੋਵਾਂ ਦਰਿਆਵਾਂ ਦਾ ਪਾਣੀ ਇਕ ਹੋਣ ਕਰਕੇ ਰਾਵੀ ਦਰਿਆ ਠਾਠਾਂ ਮਾਰਨ ਲੱਗਦਾ ਹੈ। ਜੇਕਰ ਅੱਜ ਰਾਤ ਨੂੰ ਪਹਾੜੀ ਇਲਾਕੇ ਵਿਚ ਹੋਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਰਾਵੀ ਦਰਿਆ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਆ ਕੇ ਨੁਕਸਾਨ ਕਰ ਸਕਦਾ ਹੈ। ਮਕੌੜਾ ਪੱਤਣ ’ਤੇ ਪੁਲ ਤਿਆਰ ਕਰਨ ਦਾ ਮੁੱਦਾ ਤਾਂ ਬਹੁਤ ਭਖਿਆ ਹੋਇਆ ਹੈ ਪਰ ਫਿਰ ਵੀ ਅਜੇ ਤੱਕ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਪੱਕਾ ਪੁਲ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ, 11 ਹੋਰ ਮੈਂਬਰ ਸ਼ਾਮਿਲ ਯੂਥ ਅਕਾਲੀ ਦਲ ਦੇ 20 ਜ਼ਿਲ੍ਹਾ ਪ੍ਰਧਾਨਾ... ਅਗਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਤੋਂ ਫਾਈਨਾਂਸਰ ਦਾ ਚਾਕੂ ਮਾਰ ਕੇ ਕਤਲ
Ad Position 24