12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੀ.ਸੀ.ਟੀ.ਵੀ. ਨੇ ਖੋਲ੍ਹੀ ਬਿਜਲੀ ਦੀਆਂ ਨਵੀਆਂ ਤਾਰਾਂ ਦੀ ਚੋਰੀ ਦੀ ਕਹਾਣੀ ਆਟੋ ਰਿਕਸ਼ਾ ’ਤੇ ਬਾਲਣ ਵਾਲੀਆਂ ਗਠੜੀਆਂ ’ਚ ਤਾਰਾਂ ਲੈ ਕੇ ਕਬਾੜ ਦੀ ਦੁਕਾਨ ’ਤੇ ਪਹੁੰਚੀਆਂ ਔਰਤਾਂ

ਟੋਹਾਣਾ, 12 ਅਗਸਤ (ਮਨਜੀਤ ਸਿੰਘ)-ਦਮਕੌਰਾ ਰੋਡ ’ਤੇ ਇੱਕ ਕਬਾੜ ਦੀ ਦੁਕਾਨ ’ਤੇ ਬਾਲਣ ਦੀਆਂ ਗਠੜੀਆਂ ’ਚ ਲੁਕੋ ਕੇ ਨਵੀਆਂ ਐਲਮੀਨੀਅਮ ਬਿਜਲੀ ਦੀਆਂ ਤਾਰਾਂ ਵੇਚਣ ਲਈ ਲੈ ਕੇ ਪਹੁੰਚੀਆਂ 5-6 ਔਰਤਾਂ ਦੇ ਮਾਮਲੇ ’ਚ ਹੁਣ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਔਰਤਾਂ ਆਟੋ ਰਿਕਸ਼ਾ ਵਿੱਚ ਤਾਰਾਂ ਲੈ ਕੇ ਕਬਾੜ ਦੀ ਦੁਕਾਨ ’ਤੇ ਪਹੁੰਚਦੀਆਂ ਅਤੇ ਉੱਥੇ ਗਠੜੀਆਂ ਉਤਾਰ ਕੇ ਸਾਮਾਨ ਤੋਲਣ ਵਾਲੇ ਕੰਡੇ ਉੱਤੇ ਰੱਖਦੀਆਂ ਦਿਖਾਈ ਦੇ ਰਹੀਆਂ ਹਨ।

Ad Position 21
No active advertisement
ਬਾਲਣ ਦੀਆਂ ਗਠੜੀਆਂ ’ਚ ਲੁਕੋ ਕੇ ਕਬਾੜ ਦੀ ਦੁਕਾਨ ’ਤੇ ਵੇਚਣ ਲਈ ਲਿਆਂਦੀਆਂ ਐਲਮੀਨੀਅਮ ਦੀਆਂ ਤਾਰਾਂ। 13-08-2026
ਟੋਹਾਣਾ, 12 ਅਗਸਤ (ਮਨਜੀਤ ਸਿੰਘ)-ਦਮਕੌਰਾ ਰੋਡ ’ਤੇ ਇੱਕ ਕਬਾੜ ਦੀ ਦੁਕਾਨ ’ਤੇ ਬਾਲਣ ਦੀਆਂ ਗਠੜੀਆਂ ’ਚ ਲੁਕੋ ਕੇ ਨਵੀਆਂ ਐਲਮੀਨੀਅਮ ਬਿਜਲੀ ਦੀਆਂ ਤਾਰਾਂ ਵੇਚਣ ਲਈ ਲੈ ਕੇ ਪਹੁੰਚੀਆਂ 5-6 ਔਰਤਾਂ ਦੇ ਮਾਮਲੇ ’ਚ ਹੁਣ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਔਰਤਾਂ ਆਟੋ ਰਿਕਸ਼ਾ ਵਿੱਚ ਤਾਰਾਂ ਲੈ ਕੇ ਕਬਾੜ ਦੀ ਦੁਕਾਨ ’ਤੇ ਪਹੁੰਚਦੀਆਂ ਅਤੇ ਉੱਥੇ ਗਠੜੀਆਂ ਉਤਾਰ ਕੇ ਸਾਮਾਨ ਤੋਲਣ ਵਾਲੇ ਕੰਡੇ ਉੱਤੇ ਰੱਖਦੀਆਂ ਦਿਖਾਈ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਸੇਵਾ ਮੁਕਤ ਬਿਜਲੀ ਮੁਲਾਜ਼ਮ ਅਤੇ ਵਾਰਡ ਨੰਬਰ 20 ਦੇ ਪਾਰਸ਼ਦ ਜਗਦੀਸ਼ ਕੁਮਾਰ ਦੀ ਚੌਕਸੀ ਕਾਰਨ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਉਨ੍ਹਾਂ ਨੇ ਦਮਕੌਰਾ ਰੋਡ ’ਤੇ ਕਬਾੜ ਦੀ ਦੁਕਾਨ ਨੇੜੇ ਔਰਤਾਂ ਨੂੰ ਬੜੀ ਕਾਹਲੀ ਨਾਲ ਭਾਰੀਆਂ ਗਠੜੀਆਂ ਨੂੰ ਚਾਰ ਪੰਜ ਜਣਿਆਂ ਵਲੋਂ ਚੁੱਕ ਕੇ ਲਿਜਾਂਦੇ ਦੇਖਿਆ। ਬਿਜਲੀ ਵਿਭਾਗ ਵਿੱਚ ਸੇਵਾ ਨਿਭਾ ਚੁੱਕੇ ਇੱਕ ਸੇਵਾ ਮੁਕਤ ਕਰਮਚਾਰੀ ਅਤੇ ਜਗਦੀਸ਼ ਕੁਮਾਰ ਨੂੰ ਗਠੜੀਆਂ ਵਿੱਚ ਲੁਕੋ ਕੇ ਲਿਆਂਦੇ ਸਮਾਨ ’ਤੇ ਸ਼ੱਕ ਹੋਇਆ। ਉਨ੍ਹਾਂ ਵੱਲੋਂ ਨੇੜੇ ਜਾ ਕੇ ਪੜਤਾਲ ਕਰਨ ’ਤੇ ਬਾਲਣ ਦੀਆਂ ਗਠੜੀਆਂ ਵਿੱਚ ਨਵੀਆਂ ਐਲਮੀਨੀਅਮ ਬਿਜਲੀ ਦੀਆਂ ਤਾਰਾਂ ਲੁਕੋਈਆਂ ਹੋਈਆਂ ਮਿਲੀਆਂ ਤਾਂ ਉਨ੍ਹਾਂ ਨੇ ਤੁਰੰਤ 112 ਨੰਬਰ ’ਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਉੱਥੇ ਮੌਜੂਦ ਔਰਤਾਂ ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਬਰਾਮਦ ਤਾਰਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਲਿਆਂਦੀਆਂ ਗਈਆਂ ਸਨ ਅਤੇ ਇਨ੍ਹਾਂ ਦਾ ਅਸਲ ਮਾਲਕ ਕੌਣ ਹੈ। ਸੀਸੀਟੀਵੀ ਫੁਟੇਜ ਨੇ ਸ਼ੱਕ ਨੂੰ ਕੀਤਾ ਸਪੱਸ਼ਟ: ਇਸ ਮਾਮਲੇ ਵਿੱਚ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਫੁਟੇਜ ਵਿੱਚ ਔਰਤਾਂ ਆਟੋ ਰਿਕਸ਼ਾ ਰਾਹੀਂ ਕਬਾੜ ਦੀ ਦੁਕਾਨ ’ਤੇ ਪਹੁੰਚਦੀਆਂ ਅਤੇ ਉੱਥੇ ਸਾਮਾਨ ਉਤਾਰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਬਾਅਦ ਜਦੋਂ ਤਾਰਾਂ ਸਬੰਧੀ ਸ਼ੱਕ ਦੇ ਆਧਾਰ ’ਤੇ ਪੜਤਾਲ ਕੀਤੀ ਗਈ ਤਾਂ ਗਠੜੀਆਂ ਵਿੱਚੋਂ ਨਵੀਆਂ ਬਿਜਲੀ ਦੀਆਂ ਤਾਰਾਂ ਬਰਾਮਦ ਹੋਈਆਂ। ਇਸ ਤਰ੍ਹਾਂ ਪਹਿਲੀ ਨਜ਼ਰ ਵਿੱਚ ਪੈਦਾ ਹੋਇਆ ਸ਼ੱਕ ਜਾਂਚ ਦੌਰਾਨ ਸਹੀ ਸਾਬਤ ਹੋਇਆ। ਉਕਤ ਦੋਹਾਂ ਨਾਮਵਰ ਵਿਅਕਤੀਆਂ ਨੇ ਆਮ ਜਨਤਾ ਨੂੰ ਇਨ੍ਹਾਂ ਬਾਲਣ ਚੁਗਣ ਵਾਲੀਆਂ ਔਰਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਤੇੜੇ ਵੀ ਫਟਕਣ ਨਾ ਦੇਣ, ਇਹ ਪੱਲੀ ਗੈਂਗ ਅਜਿਹੀ ਗੈਂਗ ਹੈ ਜੋ ਅੱਖ ਦੇ ਪਲਕਾਰੇ ਨਾਲ ਚੀਜ਼ ਨੂੰ ਪਲਾਂ ਵਿੱਚ ਛਿਪਣ ਕਰ ਦਿੰਦੀਆਂ ਹਨ। ਕਬਾੜ ਦੀ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਸੀ ਕਿ ਔਰਤਾਂ ਸਾਮਾਨ ਲੈ ਕੇ ਉਸ ਦੀ ਦੁਕਾਨ ’ਤੇ ਆਈਆਂ ਸਨ ਅਤੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸਾਮਾਨ ਚੋਰੀ ਦਾ ਹੋ ਸਕਦਾ ਹੈ। ਉਸ ਨੇ ਮਾਮਲੇ ਵਿੱਚ ਆਪਣੀ ਕੋਈ ਸ਼ਮੂਲੀਅਤ ਨਾ ਹੋਣ ਦੀ ਗੱਲ ਕਹੀ। ਫਿਲਹਾਲ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਬਿਜਲੀ ਦੀਆਂ ਤਾਰਾਂ ਕਿੱਥੋਂ ਚੋਰੀ ਕੀਤੀਆਂ ਗਈਆਂ ਅਤੇ ਇਸ ਮਾਮਲੇ ਵਿੱਚ ਕੌਣ-ਕੌਣ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਤਿਰੰਗਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ ਦਾ ਪ੍ਰਤੀਕ ਹੈ: ਯਤਿੰਦਰ ਸਿੰਘ ਐਡਵੋਕੇਟ ਹਰ ਘਰ ਤਿਰੰਗਾ ਮੁਹਿੰਮ ਤਹਿਤ ਕਰਵਾਇ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਲਈ ਹੋਈ ਰਿਹਰਸਲ
Ad Position 24