ਹਿਊਮਨ ਰਾਈਟਸ ਵੈੱਲਫੇਅਰ ਵਲੋਂ ਵੰਡ ਸਮੇਂ ਭਾਰਤ ਆਏ ਬਜ਼ੁਰਗਾਂ ਦਾ ਸਨਮਾਨ
ਨਾਰਾਇਣਗੜ੍ਹ, 13 ਅਗਸਤ (ਪੀ. ਸਿੰਘ)-ਭਾਰਤ ਦੀ ਵੰਡ ਮੌਕੇ ਮਨੁੱਖੀ ਅਧਿਕਾਰ ਭਲਾਈ ਸੁਸਾਇਟੀ ਹਰਿਆਣਾ ਨੇ ਨਾਰਾਇਣਗੜ੍ਹ ਦੀ ਅਨਾਜ ਮੰਡੀ ’ਚ ਇਕ ਪ੍ਰੋਗਰਾਮ ਕਰਵਾਇਆ।
ਨਾਰਾਇਣਗੜ੍ਹ, 13 ਅਗਸਤ (ਪੀ. ਸਿੰਘ)-ਭਾਰਤ ਦੀ ਵੰਡ ਮੌਕੇ ਮਨੁੱਖੀ ਅਧਿਕਾਰ ਭਲਾਈ ਸੁਸਾਇਟੀ ਹਰਿਆਣਾ ਨੇ ਨਾਰਾਇਣਗੜ੍ਹ ਦੀ ਅਨਾਜ ਮੰਡੀ ’ਚ ਇਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵੰਡ ਦੌਰਾਨ ਲੋਕਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਆਪਣੀਆਂ ਜਾਇਦਾਦਾਂ, ਘਰ ਅਤੇ ਧਾਰਮਿਕ ਸਥਾਨਾਂ ਨੂੰ ਛੱਡ ਕੇ ਆਏ। ਇਸ ਦੁਖਾਂਤ ਨੂੰ ਯਾਦ ਕਰਦਿਆਂ ਭਵਿੱਖ ’ਚ ਅਜਿਹੀ ਦੁਖਾਂਤ ਨੂੰ ਰੋਕਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਉਸ ਸਮੇਂ ਭਾਰਤ ਆਏ ਬਜ਼ੁਰਗਾਂ ਮਨੋਹਰ ਲਾਲ ਚਾਨਣਾ, ਕ੍ਰਿਸ਼ਨ ਲਾਲ ਚਾਨਣਾ, ਤੀਰਥ ਰਾਮ ਜੱਗੀ, ਜੀਵਨ ਬਾਈ, ਸ਼ੀਲਾ ਦੇਵੀ ਆਦਿ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੂਬਾਈ ਪ੍ਰਧਾਨ ਜਰਨੈਲ ਸਿੰਘ ਬੜਾ ਗੜ੍ਹ ਨੇ ਵੰਡ ਮੌਕੇ ਵਾਪਰੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੇ ਉਸ ਸਮੇਂ ਦੇ ਮਾਹੌਲ ਬਾਰੇ ਚਾਨਣਾ ਪਾਉਂਦੇ ਹੋਏ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਓਮ ਪ੍ਰਕਾਸ਼ ਚਾਨਣਾ, ਰਾਮ ਗੋਪਾਲ ਵਾਲੀਆ, ਭੂਪੇਂਦਰ ਸਿੰਘ ਕਪੂਰ, ਅਸ਼ੋਕ ਸਾਹਨੀ, ਜੋਗਿੰਦਰ ਮੋਹਨ ਸ਼ਰਮਾ, ਪ੍ਰਧਾਨ ਅਨਾਜ ਮੰਡੀ ਐਸੋਸੀਏਸ਼ਨ, ਸੁਰਜੀਤ ਸਿੰਘ ਮੱਕੜ, ਰਣਜੀਤ ਸਿੰਘ, ਰਾਜ ਕੁਮਾਰ ਚਾਨਣਾ, ਮਦਨ ਚਾਨਣਾ, ਸਰਵਜੀਤ ਗੁਲਿਆਨੀ, ਮਾ. ਮਲਖਾਨ ਸਿੰਘ, ਚੰਦਰ ਪ੍ਰਕਾਸ਼, ਸੁਭਾਸ਼ ਚਾਨਣਾ, ਸ਼ਿਵ ਚਾਨਣਾ, ਮਨੀਸ਼ ਚਾਨਣਾ, ਹਰਜੀਤ ਸਿੰਘ, ਕ੍ਰਿਸ਼ਨ ਲਾਲ ਚਾਨਣਾ, ਮਨੋਹਰ ਲਾਲ ਚਾਨਣਾ, ਤੀਰਥ ਰਾਮ ਜੱਗੀ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕ ਇਸ ਸਮਾਗਮ ’ਚ ਹਾਜ਼ਰ ਸਨ।