13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਬ - ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਨੂੰ ਮਨਾਉਣ ਲਈ ਵਿਆਸਪੁਰ ਵਿਖੇ ਫੁੱਲ - ਡਰੈੱਸ ਫਾਈਨਲ ਰਿਹਰਸਲ ਹੋਈ

ਯਮੁਨਾਨਗਰ, 13 ਅਗਸਤ (ਗੁਰਦਿਆਲ ਸਿੰਘ ਨਿਮਰ)-ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਨੂੰ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਲਈ ਵਿਆਸਪੁਰ ਦੀ ਅਨਾਜ ਮੰਡੀ ਵਿਖੇ ਇਕ ਫੁੱਲ-ਡਰੈੱਸ ਫਾਈਨਲ ਰਿਹਰਸਲ ਕਰਵਾਈ ਗਈ। ਇਸ ਦੌਰਾਨ ਸਬ-ਡਵੀਜ਼ਨਲ ਅਫ਼ਸਰ (ਸਿਵਲ) ਵਿਆਸਪੁਰ ਡਾ.

Ad Position 21
No active advertisement
ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਨੂੰ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਲਈ ਫੁੱਲ-ਡਰੈੱਸ ਫਾਈਨਲ ਰਿਹਰਸਲ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਸਕੂਲੀ ਵਿਦਿਆਰਥੀ। ਤਸਵੀਰ : ਨਿਮਰ 14-08-2026
ਯਮੁਨਾਨਗਰ, 13 ਅਗਸਤ (ਗੁਰਦਿਆਲ ਸਿੰਘ ਨਿਮਰ)-ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਨੂੰ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਲਈ ਵਿਆਸਪੁਰ ਦੀ ਅਨਾਜ ਮੰਡੀ ਵਿਖੇ ਇਕ ਫੁੱਲ-ਡਰੈੱਸ ਫਾਈਨਲ ਰਿਹਰਸਲ ਕਰਵਾਈ ਗਈ। ਇਸ ਦੌਰਾਨ ਸਬ-ਡਵੀਜ਼ਨਲ ਅਫ਼ਸਰ (ਸਿਵਲ) ਵਿਆਸਪੁਰ ਡਾ. ਕੁਲਦੀਪ ਸਿੰਘ ਨੇ ਫੁੱਲ-ਡਰੈੱਸ ਫਾਈਨਲ ਰਿਹਰਸਲ ਦਾ ਨਿਰੀਖਣ ਕੀਤਾ ਅਤੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਦੇਸ਼ ਵਾਸੀਆਂ ਲਈ ਮਾਣਮੱਤਾ ਅਤੇ ਇਤਿਹਾਸਕ ਦਿਨ ਹੈ। ਇਹ ਦਿਨ ਸਾਨੂੰ ਉਨ੍ਹਾਂ ਅਮਰ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਵਸ ਦਾ ਜਸ਼ਨ ਅਨਾਜ ਮੰਡੀ ਵਿਆਸਪੁਰ ਵਿਖੇ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਵੇਗਾ। ਐਸ. ਡੀ. ਐਮ. ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਵੱਖ-ਵੱਖ ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ’ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਇਨ੍ਹਾਂ ਪ੍ਰਦਰਸ਼ਨਾਂ ’ਚ ਆਜ਼ਾਦੀ ਦੀ ਭਾਵਨਾ ਨਾਲ ਭਰਪੂਰ ਦੇਸ਼ ਭਗਤੀ ਦੇ ਗੀਤ, ਨਾਚ, ਯੋਗਾ ਅਤੇ ਨਾਟਕ ਸ਼ਾਮਿਲ ਹੋਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੇਸ਼ ਭਗਤੀ ਦਾ ਪ੍ਰਦਰਸ਼ਨ ਕਰਨ ਅਤੇ ਇਸ ਰਾਸ਼ਟਰੀ ਤਿਉਹਾਰ ਨੂੰ ਸਫ਼ਲ ਬਣਾਉਣ ਲਈ ਵੱਡੀ ਗਿਣਤੀ ’ਚ ਆਜ਼ਾਦੀ ਦਿਵਸ ਦੇ ਜਸ਼ਨਾਂ ’ਚ ਸ਼ਾਮਿਲ ਹੋਣ। ਇਸ ਰਿਹਰਸਲ ਤੋਂ ਬਾਅਦ ਐਸ. ਡੀ. ਐਮ. ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਸਮਾਰੋਹ ਦੌਰਾਨ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਜਿਸ ’ਚ ਸੁਰੱਖਿਆ, ਟ੍ਰੈਫ਼ਿਕ ਪ੍ਰਬੰਧਨ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਡਾਕਟਰੀ ਸਹੂਲਤਾਂ, ਸਟੇਜ ਸਜਾਵਟ ਅਤੇ ਸਾਊਂਡ ਸਿਸਟਮ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਸਢੌਰਾ ਤੋਂ ਵਿਧਾਇਕ ਰੇਣੂ ਬਾਲਾ ਮੁੱਖ ਪ੍ਰੋਗਰਾਮ ’ਚ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ਡੀ. ਐਸ. ਪੀ ਰਮੇਸ਼ ਕੁਮਾਰ, ਥਾਣਾ ਇੰਚਾਰਜ ਵਿਆਸਪੁਰ ਵਿਨੋਦ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਪਨ ਸਿੰਗਲਾ, ਐਸ. ਡੀ. ਓ. ਪਸ਼ੂ ਪਾਲਣ ਵਿਭਾਗ ਡਾ. ਸਤਬੀਰ ਸਿੰਘ, ਬੀ. ਡੀ. ਪੀ. ਓ. ਸ਼ਬਨਮ ਤਹਿਲਾਨ, ਸਢੌਰਾ ਦੀ ਬੀ. ਡੀ. ਪੀ. ਓ. ਨੇਹਾ ਸ਼ਰਮਾ, ਨਾਇਬ ਤਹਿਸੀਲਦਾਰ ਰਵਿੰਦਰ ਕੁਮਾਰ, ਸਢੌਰਾ ਦੇ ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਸਢੌਰਾ ਦੇ ਬੀ. ਈ. ਓ., ਸਢੌਰਾ ਦੇ ਡੀ. ਈ. ਓ. ਰਾਠੀ, ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਜੈ ਧੀਮਾਨ, ਏ. ਐਸ. ਆਰ. ਹਿਮਾਂਸ਼ੂ, ਸੰਜੀਵ, ਨਵੀਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀ, ਪਤਵੰਤੇ ਅਤੇ ਸਕੂਲੀ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਐਨ . ਐਸ . ਐਸ . ਅਤੇ ਐਨ . ਸੀ . ਸੀ . ਇਕਾਈਆਂ ਨੇ ਤਿਰੰਗਾ ਰੈਲੀ ਕੱਢੀ ਅਗਲੀ ਖ਼ਬਰ ਪੁਲਿਸ ਲਾਈਨਜ਼ ਵਿਖੇ ਆਜ਼ਾਦੀ ਦਿਵਸ ਸਮਾਰੋਹ ਲਈ ਫੁੱਲ ਡਰੈੱਸ ਫਾਈਨਲ ਰਿਹਰਸਲ ਹੋਈ
Ad Position 24