ਲੋਕ ਚੇਤਨਾ ਮੰਚ ਹਰਿਆਣਾ ਨੇ ਇੰਸਪੈਕਟਰ ਹਰੀਕ੍ਰਿਸ਼ਨ ਕੰਬੋਜ ਨੂੰ ਕੀਤਾ ਸਨਮਾਨਿਤ
ਰਤੀਆ , 14 ਅਗਸਤ ( ਬੇਅੰਤ ਕੌਰ ਮੰਡੇਰ )- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਉਪ - ਮੰਡਲ ਮੈਜਿਸਟਰੇਟ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ , ਜਿਸ ’ ਚ ਉਪ - ਮੰਡਲ ਮੈਜਿਸਟਰੇਟ ਸੁਰੇਂਦਰ ਸਿੰਘ ਮੁੱਖ ਮਹਿਮਾਨ ਸਨ । ਸਮਾਰੋਹ ਦੀ ਪ੍ਰਧਾਨਗੀ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਜਦਕਿ ਇੰਸਪੈਕਟਰ ਹਰੀਕ੍ਰਿਸ਼ਨ ਕੰਬੋਜ ਵਿਸ਼ੇਸ਼ ਸਨਮਾਨਿਤ ਸ਼ਖ਼ਸੀਅਤ ਤੌਰ ’ ਤੇ ਸ਼ਾਮਿਲ ਹੋਏ ।
ਰਤੀਆ , 14 ਅਗਸਤ ( ਬੇਅੰਤ ਕੌਰ ਮੰਡੇਰ )- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਉਪ - ਮੰਡਲ ਮੈਜਿਸਟਰੇਟ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ , ਜਿਸ ’ ਚ ਉਪ - ਮੰਡਲ ਮੈਜਿਸਟਰੇਟ ਸੁਰੇਂਦਰ ਸਿੰਘ ਮੁੱਖ ਮਹਿਮਾਨ ਸਨ । ਸਮਾਰੋਹ ਦੀ ਪ੍ਰਧਾਨਗੀ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਜਦਕਿ ਇੰਸਪੈਕਟਰ ਹਰੀਕ੍ਰਿਸ਼ਨ ਕੰਬੋਜ ਵਿਸ਼ੇਸ਼ ਸਨਮਾਨਿਤ ਸ਼ਖ਼ਸੀਅਤ ਤੌਰ ’ ਤੇ ਸ਼ਾਮਿਲ ਹੋਏ । ਚੇਅਰਮੈਨ ਡਾ . ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਲੋਕ ਚੇਤਨਾ ਮੰਚ 1990 ਤੋਂ ਸਮਾਜ ਸੇਵਾ ਲਈ ਸਮਰਪਿਤ ਹੈ । ਉਨ੍ਹਾਂ ਦੱਸਿਆ ਕਿ ਮੰਚ ਸਮੇਂ - ਸਮੇਂ ’ ਤੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਅਤੇ ਵਿਅਕਤੀਆਂ ਦਾ ਸਨਮਾਨ ਕਰਦਾ ਹੈ । ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਵਰਦੀਆਂ , ਜੁੱਤੇ , ਸਟੇਸ਼ਨਰੀ ਅਤੇ ਕਿਤਾਬਾਂ ਸਮੇਤ ਮੁਫ਼ਤ ਕੋਚਿੰਗ ਪ੍ਰਦਾਨ ਕਰਦਾ ਹੈ । ਉਨ੍ਹਾਂ ਦੱਸਿਆ ਕਿ ਮੰਚ ਵਲੋਂ ਹੁਣ ਤੱਕ 87 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ । ਇਸ ਦੌਰਾਨ ਇੰਸਪੈਕਟਰ ਹਰੀਕ੍ਰਿਸ਼ਨ ਕੰਬੋਜ ਨੂੰ ਲੋਈ ਤੇ ਪ੍ਰਸ਼ੰਸਾ ਪੱਤਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ , ਜਿਸ ’ ਚ 2004 ਤੋਂ ਐਸ . ਡੀ . ਐਮ . ਦਫ਼ਤਰ ’ ਚ ਕਾਂਸਟੇਬਲ , ਏ . ਐਸ . ਆਈ . ਅਤੇ ਸਬ - ਇੰਸਪੈਕਟਰ ਵਜੋਂ ਉਨ੍ਹਾਂ ਦੀ ਨਿਰੰਤਰ ਅਤੇ ਸ਼ਲਾਘਾਯੋਗ ਸੇਵਾ ਨੂੰ ਉਜਾਗਰ ਕੀਤਾ ਗਿਆ । ਸਬ - ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ ਮਿਲਣ ’ ਤੇ ਲੋਕ ਚੇਤਨਾ ਮੰਚ ਹਰਿਆਣਾ ਨੇ ਉਨ੍ਹਾਂ ਨੂੰ ਸਨਮਾਨ ਲਈ ਚੁਣਿਆ । ਐਸ . ਡੀ . ਐਮ . ਸੁਰੇਂਦਰ ਸਿੰਘ ਨੇ ਇੰਸਪੈਕਟਰ ਹਰੀਕ੍ਰਿਸ਼ਨ ਕੰਬੋਜ ਨੂੰ ਉਨ੍ਹਾਂ ਦੀ ਤਰੱਕੀ ’ ਤੇ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਲੋਕ ਚੇਤਨਾ ਮੰਚ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਈ ਬਹੁਤ ਮਹੱਤਵਪੂਰਨ ਹਨ । ਇਸ ਮੌਕੇ ਸੁਰਜੀਤ ਸਿੰਘ ਸ਼ਿਮਲਾਪੁਰੀ , ਸ਼ੇਰ ਸਿੰਘ ਖੋਖਰ , ਹਰਪ੍ਰੀਤ ਸਿੰਘ ਭੁੱਲਰ , ਮਨਮੋਹਨ ਸਿੰਘ ਖੋਖਰ , ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ , ਓਮ ਪ੍ਰਕਾਸ਼ , ਮੁਕੇਸ਼ ਚੌਧਰੀ ਆਦਿ ਹਾਜ਼ਰ ਸਨ ।