15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭੁੱਕੀ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਸਿਰਸਾ, 16 ਅਗਸਤ (ਭੁਪਿੰਦਰ ਪੰਨੀਵਾਲੀਆ)-ਪੁਲਿਸ ਦੇ ਸੀ. ਆਈ.

Ad Position 21
No active advertisement
ਅਜੀਤ ਡੈਸਕ 17-08-2026
ਸਿਰਸਾ, 16 ਅਗਸਤ (ਭੁਪਿੰਦਰ ਪੰਨੀਵਾਲੀਆ)-ਪੁਲਿਸ ਦੇ ਸੀ. ਆਈ. ਏ. ਸਟਾਫ ਨੇ ਆਪ੍ਰੇਸ਼ਨ ਟਰੈਕਡਾਊਨ ਤਹਿਤ ਦੋ ਨੌਜਵਾਨਾਂ ਨੂੰ 20 ਕਿਲੋ ਤੋਂ ਵੱਧ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪੱਪੂ ਸਿੰਘ, ਵਾਸੀ ਨਾਨੂਆਣਾ, ਥਾਣਾ ਰਾਣੀਆਂ ਤੇ ਗੁਰਦੇਵ ਸਿੰਘ, ਵਾਸੀ ਸੂਰੇਵਾਲਾ ਥਾਣਾ ਟਿੱਬੀ, ਰਾਜਸਥਾਨ ਵਜੋਂ ਹੋਈ ਹੈ। ਸੀ. ਆਈ. ਏ. ਇੰਸਪੈਕਟਰ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ. ਟੀਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਗਸ਼ਤ ਅਤੇ ਜਾਂਚ ਕਰ ਰਹੀ ਸੀ ਤਾਂ ਇਸੇ ਦੌਰਾਨ ਸਿਰਸਾ ਦੇ ਬੱਸ ਸਟੈਂਡ ਨੇੜੇ ਦੋ ਨੌਜਵਾਨਾਂ ਨੂੰ ਬੱਸ ਸਟੈਂਡ ਦੇ ਪਿਛਲੇ ਪਾਸੇ ਤੋਂ ਆਉਂਦੇ ਦੇਖਿਆ ਗਿਆ ਜਿਨ੍ਹਾਂ ਦੇ ਹੱਥਾਂ ਵਿਚ ਪਲਾਸਟਿਕ ਦੇ ਥੈਲੇ ਸਨ। ਪੁਲਿਸ ਟੀਮ ਨੂੰ ਨੇੜੇ ਆਉਂਦੇ ਦੇਖ ਕੇ ਦੋਵੇਂ ਪਿੱਛੇ ਮੁੜ ਗਏ ਅਤੇ ਲੁਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਮੌਕੇ ’ਤੇ ਹੀ ਫੜ ਲਿਆ ਤੇ ਜਦੋਂ ਉਨ੍ਹਾਂ ਦੇ ਪਲਾਸਟਿਕ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਭੁੱਕੀ ਮਿਲੀ। ਜਦੋਂ ਉਸ ਨੂੰ ਤੋਲਿਆ ਗਿਆ ਤਾਂ ਉਹ 20 ਕਿਲੋ 120 ਗ੍ਰਾਮ ਬਣੀ। ਪੁਲਿਸ ਨੇ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਤੇ ਦੋਵਾਂ ਮੁਲਜ਼ਮਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਸਿਵਲ ਲਾਈਨਜ਼ ਥਾਣੇ ’ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਲਈ ਸਿਵਲ ਲਾਈਨਜ਼ ਥਾਣੇ ਦੇ ਹਵਾਲੇ ਕਰ ਦਿੱਤੀ ਹੈ। ਸੀ. ਆਈ. ਏ. ਇੰਚਾਰਜ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਵਿਰੁੱਧ ਪੁਲਿਸ ਕਾਰਵਾਈ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਬਲੀਦਾਨ ਅਤੇ ਸਮਰਪਣ ਸਦਕਾ ਆਜ਼ਾਦੀ ਮਿਲੀ : ਵਿਧਾਇਕ ਸਤਪਾਲ ਜਾਂਬਾ ਪ੍ਰਧਾਨ ਮ... ਅਗਲੀ ਖ਼ਬਰ ਕਾਰ ਬੇਕਾਬੂ ਹੋ ਕੇ ਨਹਿਰ ’ ਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
Ad Position 24