15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਐਵਰਗ੍ਰੀਨ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

ਕਾਲਾਂਵਾਲੀ/ਸਿਰਸਾ, 16 ਅਗਸਤ (ਭੁਪਿੰਦਰ ਪੰਨੀਵਾਲੀਆ)-ਐਵਰਗ੍ਰੀਨ ਰਾਇਲ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਸਮਾਗਮ ਬਹੁਤ ਸ਼ੋਭਾ ਨਾਲ ਮਨਾਇਆ। ਸ਼ਹਿਰ ਦੇ ਕੌਂਸਲਰ ਸੁਭਾਸ਼ ਸ਼ਰਮਾ ਤੇ ਸੇਵਾਮੁਕਤ ਅਧਿਆਪਕ ਮੁਲਖਰਾਜ ਸ਼ਰਮਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 17-08-2026
ਕਾਲਾਂਵਾਲੀ/ਸਿਰਸਾ, 16 ਅਗਸਤ (ਭੁਪਿੰਦਰ ਪੰਨੀਵਾਲੀਆ)-ਐਵਰਗ੍ਰੀਨ ਰਾਇਲ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਸਮਾਗਮ ਬਹੁਤ ਸ਼ੋਭਾ ਨਾਲ ਮਨਾਇਆ। ਸ਼ਹਿਰ ਦੇ ਕੌਂਸਲਰ ਸੁਭਾਸ਼ ਸ਼ਰਮਾ ਤੇ ਸੇਵਾਮੁਕਤ ਅਧਿਆਪਕ ਮੁਲਖਰਾਜ ਸ਼ਰਮਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ, ਭਾਸ਼ਨਾਂ, ਮਨਮੋਹਕ ਨਾਚਾਂ, ਸੰਗੀਤਕ ਪੇਸ਼ਕਾਰੀਆਂ ਤੇ ਪ੍ਰੇਰਨਾਦਾਇਕ ਨਾਟਕਾਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ। ਸਕੂਲ ਦੇ ਚੇਅਰਮੈਨ ਗੌਰਵ ਅਤਰੀ ਅਤੇ ਪ੍ਰਿੰਸੀਪਲ ਪੂਜਾ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਉਨ੍ਹਾਂ ਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਣ ਤੇ ਇਮਾਨਦਾਰੀ, ਅਨੁਸ਼ਾਸਨ ਅਤੇ ਕਦਰਾਂ-ਕੀਮਤਾਂ ਨਾਲ ਅੱਗੇ ਵਧਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇੱਕ ਚੰਗਾ ਨਾਗਰਿਕ ਸਿਰਫ਼ ਸਿੱਖਿਆ ਨਾਲ ਨਹੀਂ, ਸਗੋਂ ਚੰਗੀਆਂ ਕਦਰਾਂ-ਕੀਮਤਾਂ, ਜ਼ਿੰਮੇਵਾਰੀ ਤੇ ਦੇਸ਼ ਭਗਤੀ ਨਾਲ ਬਣਦਾ ਹੈ। ਸਕੂਲ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ ਤੇ ਸਟਾਫ ਦੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜੋਖਰਾ ਸਾਹਿਬ ਮਾਮਲਾ : ‘ ਸਨਮਾਨ ’ ਲੈਣ ਨਹੀਂ ਪੁੱਜੀ ਸਰਪੰਚ ਗਗਨਰਣਦੀਪ ਮੱਟਦਾਦੂ ਅੰਤਰ ਆਤਮਾ ਨੇ ਸਰਕਾਰੀ ਸਟੇਜ ਤੋਂ ਸ... ਅਗਲੀ ਖ਼ਬਰ ਸਾਨੂੰ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਬਲੀਦਾਨ ਅਤੇ ਸਮਰਪਣ ਸਦਕਾ ਆਜ਼ਾਦੀ ਮਿਲੀ : ਵਿਧਾਇਕ ਸਤਪਾਲ ਜਾਂਬਾ ਪ੍ਰਧਾਨ ਮ...
Ad Position 24