ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਟੋਹਾਣਾ ਵਿਚ ਧੂਮ - ਧਾਮ ਨਾਲ ਮਨਾਇਆ ਆਜ਼ਾਦੀ ਦਿਵਸ
ਟੋਹਾਣਾ, 16 ਅਗਸਤ (ਮਨਜੀਤ ਸਿੰਘ)-ਸਥਾਨਕ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਦਫ਼ਤਰ ਵਿਖੇ ਆਜ਼ਾਦੀ ਦਿਵਸ ਧੂਮਧਾਮ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ ਨੇ ਕੌਮੀ ਝੰਡਾ ਲਹਿਰਾਇਆ।
ਟੋਹਾਣਾ, 16 ਅਗਸਤ (ਮਨਜੀਤ ਸਿੰਘ)-ਸਥਾਨਕ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਦਫ਼ਤਰ ਵਿਖੇ ਆਜ਼ਾਦੀ ਦਿਵਸ ਧੂਮਧਾਮ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ ਨੇ ਕੌਮੀ ਝੰਡਾ ਲਹਿਰਾਇਆ। ਸਮਾਗਮ ਵਿਚ ਮੌਜੂਦ ਵਪਾਰੀਆਂ ਤੇ ਮੰਡਲ ਦੇ ਮੈਂਬਰਾਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਗਾ ਕੇ ਦੇਸ਼ ਪ੍ਰਤੀ ਸਤਿਕਾਰ ਤੇ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰਾਜਿੰਦਰ ਠਕਰਾਲ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਅਨੇਕਾਂ ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਵੀਰ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦਿਆਂ ਉਨ੍ਹਾਂ ਨੂੰ ਵਾਰ-ਵਾਰ ਨਮਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਤਰੱਕੀ ਲਈ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਰਾਜਿੰਦਰ ਠਕਰਾਲ, ਰਮੇਸ਼ ਗੋਇਲ, ਰਾਮ ਕੁਮਾਰ ਸੈਣੀ, ਜੌਨੀ ਮਹਿਤਾ, ਸੂਬਾ ਪ੍ਰੈੱਸ ਬੁਲਾਰੇ ਪਵਨ ਵਧਵਾ, ਪ੍ਰਵੀਨ ਮਹਿਤਾ, ਸੰਜੇ ਚੋਪੜਾ, ਮੂਲਚੰਦ ਬੱਤਰਾ, ਮਹਿੰਦਰ ਭਾਟੀਆ, ਗੋਵਿੰਦ ਭੂਟਾਨੀ, ਡਾ. ਮਹਿੰਦਰ ਭਾਟੀਆ, ਰਮੇਸ਼ ਗਰਗ, ਵਿਕਾਸ ਸਿੰਗਲਾ, ਸੁਭਾਸ਼ ਖੱਟਰ, ਰਮੇਸ਼ ਮਹਿਤਾ, ਵਰਿੰਦਰ ਜਸਪਾਲ, ਅਜੇ ਕੁਮਾਰ, ਪ੍ਰੇਮ ਕੁਮਾਰ, ਦੀਪਕ ਜੈਨ, ਗਿਆਨੀ ਰਾਮ ਬੰਸਲ, ਕ੍ਰਿਸ਼ਨ ਪ੍ਰਧਾਨ, ਮਦਨ ਲਾਲ ਅਲਾਬਾਦੀ, ਨਿਤਿਨ ਮਹਿਤਾ, ਬਾਲੀ ਪ੍ਰਧਾਨ, ਰਾਜੀਵ ਜੈਨ, ਨੀਟੂ ਮਹਿਤਾ, ਰਵਿੰਦਰ ਠਕਰਾਲ, ਅਸ਼ੋਕ ਮਹਿਤਾ, ਸਚਿਨ ਭਾਟੀਆ, ਧਰਮਵੀਰ ਗ੍ਰੈਜੂਏਟ, ਪਵਨ ਗਿਰਧਰ, ਬਲਬੀਰ ਸ਼ਰਮਾ, ਮਹਿੰਦਰ ਸੈਣੀ, ਸ਼ੁਭਕਰਨ ਜੈਨ, ਰਾਜਿੰਦਰ ਕੁਮਾਰ, ਪ੍ਰਦੀਪ ਪਾਵ, ਅੰਕੁਸ਼ ਦਿਆਲ, ਰਾਜੂ ਸੈਣੀ, ਅਸ਼ੋਕ ਬੰਸਲ, ਰਾਜਬੰਸਰੀ, ਸਤਪਾਲ ਗਰਗ, ਰਾਮ ਭਗਤ, ਅਮਨ ਜੈਨ, ਮਨਵੀਰ ਜੈਨ, ਸੁਨੀਲ ਸਰੋਹਾ, ਰਾਜੇਸ਼ ਕੁਮਾਰ ਜੈਨ ਅਤੇ ਪ੍ਰਵੀਨ ਗੋਇਲ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਅਤੇ ਪਤਵੰਤੇ ਹਾਜ਼ਰ ਸਨ।