15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦਿਲ ਦੀਆਂ ਬਿਮਾਰੀਆਂ ਦੀ ਜਾਂਚ ਸੰਬੰਧੀ ਮੁਫ਼ਤ ਕੈਂਪ ਦੌਰਾਨ 48 ਮਰੀਜ਼ਾਂ ਨੇ ਲਿਆ ਲਾਭ

ਟੋਹਾਣਾ, 16 ਅਗਸਤ (ਮਨਜੀਤ ਸਿੰਘ) - ਜਾਖਲ ਇੰਡੇਨ ਗੈਸ ਸਰਵਿਸ ਦੇ ਸਮਾਜ ਸੇਵੀ ਆਸ਼ੀਸ਼ ਬਾਂਸਲ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਜਾਖਲ ਰਾਇਲ ਵੱਲੋਂ ਅਨਾਜ ਮੰਡੀ ਜਾਖਲ ਵਿਖੇ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰਾਜਸਥਾਨ ਮੈਡੀਕਲ ਸੈਂਟਰ ਟੋਹਾਣਾ ਦੇ ਡਾਕਟਰ ਜਗਸੀਰ ਸਿੰਘ ਸਿੱਧੂ ਨੇ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ।

Ad Position 21
No active advertisement
ਜਾਖਲ ਇੰਡੇਨ ਗੈਸ ਸਰਵਿਸ ਦੇ ਸਮਾਜ ਸੇਵੀ ਆਸ਼ੀਸ਼ ਬਾਂਸਲ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਜਾਖਲ ਰਾਇਲ ਵੱਲੋਂ ਅਨਾਜ ਮੰਡੀ ਜਾਖਲ ਵਿਖੇ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਲਗਾਇਆ। ਤਸਵੀਰ: ਮਨਜੀਤ ਸਿੰਘ ਟੋਹਾਣਾ 17-08-2026
ਟੋਹਾਣਾ, 16 ਅਗਸਤ (ਮਨਜੀਤ ਸਿੰਘ) - ਜਾਖਲ ਇੰਡੇਨ ਗੈਸ ਸਰਵਿਸ ਦੇ ਸਮਾਜ ਸੇਵੀ ਆਸ਼ੀਸ਼ ਬਾਂਸਲ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਜਾਖਲ ਰਾਇਲ ਵੱਲੋਂ ਅਨਾਜ ਮੰਡੀ ਜਾਖਲ ਵਿਖੇ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰਾਜਸਥਾਨ ਮੈਡੀਕਲ ਸੈਂਟਰ ਟੋਹਾਣਾ ਦੇ ਡਾਕਟਰ ਜਗਸੀਰ ਸਿੰਘ ਸਿੱਧੂ ਨੇ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਕੈਂਪ ਦੇ ਉਦਘਾਟਨ ਮੌਕੇ ਪੀ.ਡੀ.ਜੀ. ਲਾਇਨ ਦੀਪਕ ਟੁਟੇਜਾ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਦਕਿ ਲਾਇਨ ਹੰਸ ਰਾਜ ਪੁਜਾਰਾ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਦੀਪਕ ਟੁਟੇਜਾ ਨੇ ਕਿਹਾ ਕਿ ਲਾਇਨਜ਼ ਕਲੱਬ ਵੱਲੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਸਮੇਤ ਵਿਦੇਸ਼ਾਂ ਵਿੱਚ ਵੀ 24 ਘੰਟੇ ਲੋਕ ਸੇਵਾ ਲਈ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਿਸਟ੍ਰਿਕਟ 321ਏ3 ਵਿੱਚ ਲਾਇਨਜ਼ ਕਲੱਬ ਜਾਖਲ ਰਾਇਲ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿਸ ਦਾ ਵਿਸ਼ੇਸ਼ ਸਥਾਨ ਹੈ। ਲਾਇਨ ਦੀਪਕ ਟੁਟੇਜਾ ਨੇ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਸਮਾਜ ਸੇਵੀ ਆਸ਼ੀਸ਼ ਬਾਂਸਲ ਨੂੰ ਲਾਇਨ ਪਿੰਨ ਲਗਾ ਕੇ ਸਨਮਾਨਿਤ ਕੀਤਾ ਅਤੇ ਕੈਂਪ ਦੇ ਸਫਲ ਆਯੋਜਨ ਲਈ ਕਲੱਬ ਮੈਂਬਰਾਂ ਤੇ ਆਸ਼ੀਸ਼ ਬਾਂਸਲ ਦੀ ਸ਼ਲਾਘਾ ਕੀਤੀ। ਡਾਕਟਰ ਜਗਸੀਰ ਸਿੰਘ ਸਿੱਧੂ ਨੇ ਮਰੀਜ਼ਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਸਮੇਂ-ਸਮੇਂ ’ਤੇ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਪੌਸ਼ਟਿਕ ਖੁਰਾਕ ਲੈਣ ਦੀ ਅਪੀਲ ਕੀਤੀ। ਕੈਂਪ ਦੌਰਾਨ 48 ਮਰੀਜ਼ਾਂ ਨੇ ਹਿਰਦੇ, ਗਠੀਆ ਅਤੇ ਛਾਤੀ ਨਾਲ ਸਬੰਧਤ ਰੋਗਾਂ ਦੀ ਜਾਂਚ ਕਰਵਾਈ। ਇਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਈ.ਸੀ.ਜੀ. ਦੀ ਸਹੂਲਤ ਵੀ ਮੁਫ਼ਤ ਮੁਹੱਈਆ ਕਰਵਾਈ ਗਈ। ਸਮਾਜ ਸੇਵੀ ਆਸ਼ੀਸ਼ ਬਾਂਸਲ ਨੇ ਉਨ੍ਹਾਂ ਦੇ ਅਦਾਰੇ ਵਿਖੇ ਕੈਂਪ ਲਗਾਉਣ ਲਈ ਲਾਇਨਜ਼ ਕਲੱਬ ਦਾ ਧੰਨਵਾਦ ਕੀਤਾ। ਕੈਂਪ ਦੀ ਸਮਾਪਤੀ ਤੋਂ ਪਹਿਲਾਂ ਡਾਕਟਰ ਜਗਸੀਰ ਸਿੰਘ ਸਿੱਧੂ ਸਮੇਤ ਬਾਹਰੋਂ ਪਹੁੰਚੇ ਸਾਰੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਯੋਗੇਸ਼ ਖਨੇਜਾ, ਸਕੱਤਰ ਲਾਇਨ ਸੰਜੇ ਗਰਗ, ਕੈਸ਼ੀਅਰ ਲਾਇਨ ਨਰੇਸ਼ ਸਿੰਗਲਾ, ਲਾਇਨ ਅਮਿਤ ਜਿੰਦਲ, ਲਾਇਨ ਆਦਿੱਤਿਆ ਬਾਂਸਲ, ਸੁਰੇਸ਼ ਬਾਂਸਲ, ਭਾਰਤ ਭੂਸ਼ਣ ਗੋਇਲ, ਕੰਵਲ ਕ੍ਰਿਸ਼ਨ ਸਿੰਗਲਾ, ਰਵੀ ਕਾਂਤ, ਰਮੇਸ਼ ਕੁਮਾਰ, ਗੁਲਸ਼ਨ ਕੁਮਾਰ, ਬੀਨੂ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਵਿੱਚ ਸਾਵਿਤਰੀ ਜਿੰਦਲ ਨੇ ਰਾਸ਼ਟਰੀ ਗੀਤ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨੌਜਵਾਨਾਂ ਅਤੇ ਕਿ... ਅਗਲੀ ਖ਼ਬਰ ਡੀ.ਸੀ. ਅਪਰਾਜਿਤਾ ਨੇ ਮਿੰਨੀ ਸਕੱਤਰੇਤ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ ਲਹਿਰਾਇਆ ਰਾਸ਼ਟਰੀ ਝੰਡਾ ਜ਼ਿਲ੍ਹਾ ਹਸਪਤ...
Ad Position 24