18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਇੰਦਰ ਜੈਨ ਦੀ ਪਤਨੀ ਦਾ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ

ਡੱਬਵਾਲੀ, 18 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਵਪਾਰ ਮੰਡਲ ਦੇ ਸੂਬਾ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਇੰਦਰ ਜੈਨ ਦੀ ਧਰਮਪਤਨੀ ਮੀਨਾਕਸ਼ੀ ਜੈਨ ਦਾ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਕਰੀਬ 65 ਸਾਲਾ ਮੀਨਾਕਸ਼ੀ ਜੈਨ ਦਾ ਕੱਲ੍ਹ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ ਹੋ ਗਿਆ ਸੀ।

Ad Position 21
No active advertisement
ਅਜੀਤ ਡੈਸਕ 19-08-2026
ਡੱਬਵਾਲੀ, 18 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਵਪਾਰ ਮੰਡਲ ਦੇ ਸੂਬਾ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਇੰਦਰ ਜੈਨ ਦੀ ਧਰਮਪਤਨੀ ਮੀਨਾਕਸ਼ੀ ਜੈਨ ਦਾ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਕਰੀਬ 65 ਸਾਲਾ ਮੀਨਾਕਸ਼ੀ ਜੈਨ ਦਾ ਕੱਲ੍ਹ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ ਹੋ ਗਿਆ ਸੀ। ਉਹ ਸ਼ਹਿਰ ਦੀਆਂ ਵੱਖ-ਵੱਖ ਮਹਿਲਾ ਜਥੇਬੰਦੀਆਂ ਦੀ ਸਰਗਰਮ ਮੈਂਬਰ ਸਨ। ਉਨ੍ਹਾਂ ਦੇ ਸਪੁੱਤਰ ਮਨੀਸ਼ ਜੈਨ ਤੇ ਆਸ਼ੀਸ਼ ਜੈਨ ‘ਆਸ਼ੂ’ ਅਤੇ ਪੋਤਰੇ ਪਰਮਵੀਰ ਜੈਨ, ਸੂਬਾ ਜਨਰਲ ਸਕੱਤਰ ਹਰਿਆਣਾ ਯੂਥ ਕਾਂਗਰਸ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿੱਤੀ। ਅੰਤਿਮ ਸਸਕਾਰ ਮੌਕੇ ਡੱਬਵਾਲੀ ਤੇ ਕਾਲਾਂਵਾਲੀ ਤੋਂ ਜੈਨ ਸਮਾਜ ਸਮੇਤ ਵੱਖ-ਵੱਖ ਵਰਗਾਂ ਦੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸੈਲਜਾ ਤੇ ਹਰਿਆਣਾ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨਿਸ਼ਿਤ ਕਟਾਰੀਆ ਨੇ ਫੋਨ ’ਤੇ ਇੰਦਰ ਜੈਨ ਅਤੇ ਪਰਮਵੀਰ ਜੈਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ’ਚ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਤੋਂ ਪ੍ਰੇਰਨਾ ਲੈਣ ਸਿੱਖ ਨੌਜਵਾਨ - ਪਰਮਜੀਤ ਸਿੰਘ ‘ਵੀਰਜੀ’ ਅਗਲੀ ਖ਼ਬਰ ਰਾਊਜ਼ ਐਵੇਨਿਊ ਕੋਰਟ: ਸਾਬਕਾ ਮੰਤਰੀ ਸੌਰਵ ਭਾਰਦਵਾਜ ਵਿਰੁੱਧ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
Ad Position 24