18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਐਨ. ਐਸ. ਐਸ. ਮੈਰਿਟ ਸਰਟੀਫਿਕੇਟ ਵੰਡੇ

ਯਮੁਨਾਨਗਰ,18 ਅਗਸਤ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਪੰਜ ਵਿਦਿਆਰਥੀਆਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੁਆਰਾ 2025-26 ਸੈਸ਼ਨ ਦੌਰਾਨ ਐਨ. ਐਸ.

Ad Position 21
No active advertisement
ਅਜੀਤ ਡੈਸਕ 19-08-2026
ਯਮੁਨਾਨਗਰ,18 ਅਗਸਤ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਪੰਜ ਵਿਦਿਆਰਥੀਆਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੁਆਰਾ 2025-26 ਸੈਸ਼ਨ ਦੌਰਾਨ ਐਨ. ਐਸ. ਐਸ ਵਲੰਟੀਅਰਾਂ ਵਜੋਂ ਸਮਰਪਿਤ ਸਮਾਜ ਸੇਵਾ ਲਈ ਐਨ. ਐਸ. ਐਸ. ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੰਸ਼ਿਕਾ, ਤਪਸਵਨੀ ਸ਼ਰਮਾ, ਸੋਨੂੰ ਕੁਮਾਰ ਸਿੰਘ, ਵੇਦਵ੍ਰਤ ਮਿਸ਼ਰਾ ਅਤੇ ਦੀਪਕ ਕੁਮਾਰ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਵਿਦਿਆਰਥੀਆਂ ਨੇ 2024 ਤੋਂ 2026 ਤੱਕ ਐਨ. ਐਸ. ਐਸ. ਵਲੰਟੀਅਰਾਂ ਵਜੋਂ ਸਮਾਜ ਸੇਵਾ ਕੀਤੀ ਅਤੇ 28 ਜਨਵਰੀ 2026 ਤੋਂ 3 ਫਰਵਰੀ 2026 ਤੱਕ ਕਰਵਾਇਆ ਐਨ. ਐਸ. ਐਸ ਵਿਸ਼ੇਸ਼ ਪ੍ਰੋਗਰਾਮ/ਕੈਂਪ ਵਿੱਚ ਹਿੱਸਾ ਲਿਆ। ਸਰਟੀਫਿਕੇਟ ਯੋਗ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ, ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਗਿਆਨ ਭੂਸ਼ਣ, ਡਾ. ਹੇਮੰਤ ਮਿਸ਼ਰਾ, ਡਾ. ਅਮਰਜੀਤ ਸਿੰਘ ਅਤੇ ਡਾ. ਸਾਹਿਬ ਸਿੰਘ ਦੁਆਰਾ ਵੰਡੇ ਗਏ। ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਵਧਾਈ ਦਿੱਤੀ ਅਤੇ ਐਨ. ਐਸ. ਐਸ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਬੋਲਦਿਆਂ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ, “ਐਨ. ਐਸ. ਐਸ ਵਿਦਿਆਰਥੀਆਂ ਨੂੰ ਲੀਡਰਸ਼ਿਪ, ਅਨੁਸ਼ਾਸਨ, ਹਮਦਰਦੀ ਅਤੇ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਵਿਕਸਤ ਕਰਦੇ ਹੋਏ ਸਮਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।”ਰਣਦੀਪ ਸਿੰਘ ਜੌਹਰ, ਪ੍ਰਧਾਨ ਗਵਰਨਿੰਗ ਬਾਡੀ ਅਤੇ ਪ੍ਰਬੰਧਕ ਕਮੇਟੀ, ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਅਜਿਹੀ ਮਾਨਤਾ ਕਾਲਜ ਲਈ ਮਾਣ ਵਾਲੀ ਗੱਲ ਹੈ। ਐਨ. ਐਸ. ਐਸ. ਦੁਆਰਾ ਪੈਦਾ ਕੀਤੀ ਗਈ ਸਵੈ-ਇੱਛਤ ਸੇਵਾ ਦੀ ਭਾਵਨਾ ਨੌਜਵਾਨ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਸਮਾਜ ਦੀ ਭਲਾਈ ਵਿੱਚ ਅਰਥਪੂਰਨ ਯੋਗਦਾਨ ਪਾਉਣ ਵਿਚ ਮਦਦ ਕਰਦੀ ਹੈ।”
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ’ਚ ਸਫ਼ਾਈ ਕਰਮਚਾਰੀਆਂ ਨੇ ਨਗਰ ਪ੍ਰੀਸ਼ਦ ਦੇ ਗੇਟ ਨੂੰ ਲਾਇਆ ਤਾਲਾ ਅਗਲੀ ਖ਼ਬਰ ਪ੍ਰਸ਼ਾਸਨ ਨੇ ਦਲੀਪ ਸਿੰਘ ਮਠਾਢੂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਕੀਤਾ ਸਨਮਾਨਿਤ
Ad Position 24