27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੁਕੰਦ ਲਾਲ ਨੈਸ਼ਨਲ ਕਾਲਜ ਨੇ ‘ ਰਿਜ਼ਿਊਮ ਬਿਲਡਿੰਗ ਅਤੇ ਇੰਟਰਵਿਊ ਤਿਆਰੀ ’ ਲਈ ਪਲੇਸਮੈਂਟ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 26 ਅਗਸਤ 2026 (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੇ ਪਲੇਸਮੈਂਟ ਸੈੱਲ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਅਤੇ ਕੰਮ ਦੇ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ‘ਰਿਜ਼ਿਊਮ ਬਿਲਡਿੰਗ ਅਤੇ ਇੰਟਰਵਿਊ ਤਿਆਰੀ’ ਵਿਸ਼ੇ ‘ਤੇ ਇਕ ਪਲੇਸਮੈਂਟ ਤਿਆਰੀ ਸੈਸ਼ਨ ਪ੍ਰੋਗਰਾਮ ਕਰਵਾਇਆ। ਇਸ ਮੌਕੇ ‘ਤੇ ਹਿਟਬੁਲਜ਼ ਆਈ ਦੀਆਂ ਮਿਸ ਗਿੰਨੀ ਅਤੇ ਮਿਸ ਆਰੂਸ਼ੀ ਨੇਗੀ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਮਾਹਰ ਬੁਲਾਰੇ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਬੁਲਾਰੇ। ਤਸਵੀਰ : ਨਿਮਰ 27-08-2026
ਯਮੁਨਾਨਗਰ, 26 ਅਗਸਤ 2026 (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੇ ਪਲੇਸਮੈਂਟ ਸੈੱਲ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਅਤੇ ਕੰਮ ਦੇ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ‘ਰਿਜ਼ਿਊਮ ਬਿਲਡਿੰਗ ਅਤੇ ਇੰਟਰਵਿਊ ਤਿਆਰੀ’ ਵਿਸ਼ੇ ‘ਤੇ ਇਕ ਪਲੇਸਮੈਂਟ ਤਿਆਰੀ ਸੈਸ਼ਨ ਪ੍ਰੋਗਰਾਮ ਕਰਵਾਇਆ। ਇਸ ਮੌਕੇ ‘ਤੇ ਹਿਟਬੁਲਜ਼ ਆਈ ਦੀਆਂ ਮਿਸ ਗਿੰਨੀ ਅਤੇ ਮਿਸ ਆਰੂਸ਼ੀ ਨੇਗੀ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਮਾਹਰ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਇਕ ਪ੍ਰਭਾਵਸ਼ਾਲੀ ਰਿਜੀਊਮ ਬਣਾਉਣ, ਇੰਟਰਵਿਊ ਦੀ ਤਿਆਰੀ, ਸੰਚਾਰ ਹੁਨਰ ਅਤੇ ਸਰੀਰਕ ਭਾਸ਼ਾ ਅਤੇ ਇੰਟਰਵਿਊ ਦੌਰਾਨ ਆਪਣੇ-ਆਪ ਨੂੰ ਵਿਸ਼ਵਾਸ ਨਾਲ ਪੇਸ਼ ਕਰਨ ਬਾਰੇ ਕੀਮਤੀ ਸੁਝਾਅ ਦਿੱਤੇ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਫੈਕਲਟੀਆਂ ਦੇ 107 ਵਿਦਿਆਰਥੀਆਂ ਨੇ ਉਤਸ਼ਾਹ ਅਤੇ ਉਤਸੁਕਤਾ ਨਾਲ ਸੈਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਮਾਹਿਰਾਂ ਤੋਂ ਸਵਾਲ ਪੁੱਛੇ ਅਤੇ ਇੰਟਰਵਿਊ ਅਤੇ ਕਰੀਅਰ ਦੀ ਤਿਆਰੀ ਬਾਰੇ ਗੱਲਬਾਤ ਕੀਤੀ। ਇਸ ਮੌਕੇ ਡਾ. ਨਿਤਿਆ ਕੌਸ਼ਿਕ, ਡਾ. ਉਮੰਗ ਬਰੇਜਾ, ਡਾ. ਰਾਮੇਸ਼ਵਰ ਗ੍ਰੋਚ ਅਤੇ ਡਾ. ਈਨਾ ਮੌਜੂਦ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਪਲੇਸਮੈਂਟ ਮੌਕਿਆਂ ਲਈ ਗੰਭੀਰਤਾ ਨਾਲ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਮਨੋਹਰ ਗੋਇਲ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਬਿਹਤਰ ਰੁਜ਼ਗਾਰ ਦੇ ਮੌਕਿਆਂ ਲਈ ਮਹੱਤਵਪੂਰਨ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਕੰਨ੍ਹੜੀ ਪਿੰਡ ਦੇ ਬਿਜਲੀ ਵਿਵਾਦ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਅਗਲੀ ਖ਼ਬਰ ਲਿਖਤੀ ਭਰੋਸੇ ਨੂੰ ਲਾਗੂ ਨਾ ਕਰਨ ਤੋਂ ਨਾਰਾਜ਼ ਕਿਸਾਨਾਂ ਵਲੋਂ ਵਿਧਾਇਕ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24