ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਵਿਕਰੀ - ਕਮ - ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ
ਯਮੁਨਾਨਗਰ, 26 ਅਗਸਤ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਦੀ ਹੋਮ ਸਾਇੰਸ ਐਸੋਸੀਏਸ਼ਨ ਨੇ ਜਨਮ ਅਸ਼ਟਮੀ ਅਤੇ ਰੱਖੜੀ ਦੇ ਮੌਕੇ ‘ਤੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਵਿਕਰੀ-ਕਮ-ਪ੍ਰਦਰਸ਼ਨੀ ਦਾ ਪ੍ਰੋਗਰਾਮ ਕਰਵਾਇਆ। ਪ੍ਰਦਰਸ਼ਨੀ ਵਿਚ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਹੱਥ ਨਾਲ ਬਣੀਆਂ ਚੀਜ਼ਾਂ, ਸੁੰਦਰ ਰੱਖੜੀਆਂ, ਹੱਥ ਨਾਲ ਬਣੇ ਗਹਿਣੇ ਅਤੇ ਰੱਖੜੀ ਦੇ ਵਿਸ਼ੇਸ਼ ਪਕਵਾਨ ਪ੍ਰਦਰਸ਼ਿਤ ਕੀਤੇ ਗਏ ਸਨ।
ਯਮੁਨਾਨਗਰ, 26 ਅਗਸਤ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਦੀ ਹੋਮ ਸਾਇੰਸ ਐਸੋਸੀਏਸ਼ਨ ਨੇ ਜਨਮ ਅਸ਼ਟਮੀ ਅਤੇ ਰੱਖੜੀ ਦੇ ਮੌਕੇ ‘ਤੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਵਿਕਰੀ-ਕਮ-ਪ੍ਰਦਰਸ਼ਨੀ ਦਾ ਪ੍ਰੋਗਰਾਮ ਕਰਵਾਇਆ। ਪ੍ਰਦਰਸ਼ਨੀ ਵਿਚ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਹੱਥ ਨਾਲ ਬਣੀਆਂ ਚੀਜ਼ਾਂ, ਸੁੰਦਰ ਰੱਖੜੀਆਂ, ਹੱਥ ਨਾਲ ਬਣੇ ਗਹਿਣੇ ਅਤੇ ਰੱਖੜੀ ਦੇ ਵਿਸ਼ੇਸ਼ ਪਕਵਾਨ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰ. ਡਾ. ਸੁਖਵਿੰਦਰ ਕੌਰ ਨੇ ਕੀਤਾ। ਉਨ੍ਹਾਂ ਨੇ ਇਸ ਪਹਿਲਕਦਮੀ ਰਾਹੀਂ ਰਚਨਾਤਮਕਤਾ, ਰਵਾਇਤੀ ਦਸਤਕਾਰੀ ਅਤੇ ਵਿਹਾਰਕ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਗ੍ਰਹਿ ਵਿਗਿਆਨ ਐਸੋਸੀਏਸ਼ਨ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।