03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਨਲਾਈਨ ਭਜਨ ਗਾਇਨ ਮੁਕਾਬਲਾ ਕਰਵਾਇਆ

ਯਮੁਨਾਨਗਰ, 3 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਯਮੁਨਾਨਗਰ, 3 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਦੇ ਸੰਗੀਤ ਵਿਭਾਗ ਅਤੇ ਮਹਿਲਾ ਸੈੱਲ ਦੇ ਸਾਂਝੇ ਸਹਿਯੋਗ ਹੇਠ ਜਨਮ ਅਸ਼ਟਮੀ ਦੇ ਮੌਕੇ ‘ਤੇ ਆਨਲਾਈਨ ਭਜਨ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਅੰਬਾਲਾ, ਯਮੁਨਾਨਗਰ, ਚੰਡੀਗੜ੍ਹ, ਕਰਨਾਲ ਅਤੇ ਹੋਰ ਜ਼ਿਲ੍ਹਿਆਂ ਦੇ ਕਾਲਜਾਂ ਦੇ 18 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਸੰਗੀਤ ਵਿਭਾਗ ਦੀ ਚੇਅਰਪਰਸਨ ਡਾ. ਨੀਤਾ ਦਿਵੇਦੀ ਅਤੇ ਮਹਿਲਾ ਸੈੱਲ ਕਨਵੀਨਰ ਡਾ. ਮੀਨਾਕਸ਼ੀ ਸੈਣੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਵਣਜ ਵਿਭਾਗ ਦੇ ਐਸੋਸੀਏਟ ਪ੍ਰੋ. ਵਿਵੇਕ ਅਤੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੋ. ਲਵਲੀ ਰਾਜ ਜਿਊਰੀ ਦਾ ਹਿੱਸਾ ਸਨ। ਇਸ ਮੁਕਾਬਲੇ ਵਿਚ ਸਰਕਾਰੀ ਪੀ. ਜੀ. ਕਾਲਜ ਚੰਡੀਗੜ੍ਹ ਦੀ ਪੂਜਾ ਰਾਵਤ, ਐਸ. ਡੀ. ਕਾਲਜ, ਅੰਬਾਲਾ ਛਾਉਣੀ ਦੇ ਯੁਵਰਾਜ ਤੇ ਜੀ. ਐਨ. ਜੀ. ਕਾਲਜ ਦੀ ਪ੍ਰਗਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐਸ. ਡੀ. ਕਾਲਜ, ਅੰਬਾਲਾ ਛਾਉਣੀ ਦੀ ਗੁਰੂਸਾ, ਡੀ. ਏ. ਵੀ. ਗਰਲਜ਼ ਕਾਲਜ ਦੀ ਮਹਿਕ ਤੇ ਨੈਨਸੀ ਤੇ ਸਰਕਾਰੀ ਕਾਲਜ ਇੰਦਰੀ ਦੀ ਸ਼ਿਵਾਨੀ ਨੇ ਹੌਸਲਾ ਅਫਜ਼ਾਈ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਡਾ. ਸ਼ਿਖਾ, ਮਨਿਕਾ ਸੇਠੀ ਤੇ ਨੀਲਮ ਨੇ ਸਮਾਗਮ ਦੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ ਵਿੱਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਲੋਂ 33ਵਾਂ ਖੂਨਦਾਨ ਕੈਂਪ
Ad Position 24