06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਹੀਦ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਸਿਰਸਾ, 5 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਸੈਨਿਕ ਸੁਖਚੈਨ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਕੁੱਤਾਵੱਢ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਸਿਰਸਾ ਜ਼ਿਲ੍ਹਾ ਦੇ ਪਿੰਡ ਕੁੱਤਾਵੱਢ ਦੇ ਰਹਿਣ ਵਾਲੇ ਫੌਜ਼ੀ ਸੁਖਚੈਨ ਸਿੰਘ (30) ਦੀ ਮ੍ਰਿਤਕ ਦੇਹ ਅੱਜ ਹੀ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਗਈ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸਿਰਸਾ, 5 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਸੈਨਿਕ ਸੁਖਚੈਨ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਕੁੱਤਾਵੱਢ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਸਿਰਸਾ ਜ਼ਿਲ੍ਹਾ ਦੇ ਪਿੰਡ ਕੁੱਤਾਵੱਢ ਦੇ ਰਹਿਣ ਵਾਲੇ ਫੌਜ਼ੀ ਸੁਖਚੈਨ ਸਿੰਘ (30) ਦੀ ਮ੍ਰਿਤਕ ਦੇਹ ਅੱਜ ਹੀ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਗਈ ਸੀ। ਇਸ ਮੌਕੇ ਪਿੰਡ ਕੁੱਤਾਵੱਢ ਅਤੇ ਆਸ ਪਾਸ ਦੇ ਪਿੰਡਾਂ ਦੇ ਪਤਵੰਤਿਆਂ ਨੇ ਸ਼ਹੀਦ ਸੁਖਚੈਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਸ਼ਾਸਨ ਵੱਲੋਂ ਰਾਣੀਆਂ ਤਹਿਸੀਲਦਾਰ ਸ਼ੁਭਮ ਸ਼ਰਮਾ ਨੇ ਫੁੱਲਾਂ ਦੇ ਹਾਰ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਫੌਜ ਅਤੇ ਪੁਲਿਸ ਵੱਲੋਂ ਸ਼ਹੀਦ ਸੁਖਚੈਨ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਲਾਮੀ ਦਿੱਤੀ ਗਈ। ਸਿਪਾਹੀ ਸੁਖਚੈਨ ਸਿੰਘ ਦੀ ਦੇਹ ਉਸਦੇ ਪਿੰਡ ਪਹੁੰਚਣ ਤੋਂ ਪਹਿਲਾਂ ਦੇਸ਼ ਦੇ ਬਹਾਦਰ ਪੁੱਤਰ ਨੂੰ ਸ਼ਰਧਾਂਜਲੀ ਦੇਣ ਲਈ ਭੰਬੂਰ, ਮੰਗਾਲਾ, ਮੱਲਕੇ, ਮਾਧੋਸਿੰਘਾਨਾ ਤੇ ਢਾਣੀ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਸੜਕ ਕਿਨਾਰੇ ਲਾਈਨਾਂ ਲਗਾ ਕੇ ਸ਼ਹੀਦ ਸੁਖਚੈਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਫੌਜ ਦੀ ਨੁਮਾਇੰਦਗੀ ਕਰਨ ਵਾਲੇ ਕਰਨਲ ਓ.ਪੀ. ਸੁਮੇਰਾ, ਕਰਨਲ ਇੰਦਰਾ ਸਿੰਘ, ਸੂਬੇਦਾਰ ਨਰਿੰਦਰ ਸਿੰਘ ਤੇ ਸੂਬੇਦਾਰ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਦੀ ਨੁਮਾਇੰਦਗੇ ਲਾਲ ਚੰਦ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਨੀਵਾਲ, ਸੰਤ ਬ੍ਰਹਮ ਦਾਸ, ਸੰਤ ਹਰੀਨਾਮ ਦਾਸ, ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਸਰਪੰਚ ਬੇਅੰਤ ਸਿੰਘ ਸੰਧੂ, ਅਮੀਰ ਚੰਦ ਮਹਿਤਾ ਤੇ ਲਲਿਤ ਮੋਹਨ ਪੋਪਲੀ, ਏ.ਐਸ.ਪੀ. ਆਦਰਸ਼ਦੀਪ ਸਿੰਘ ਅਤੇ ਡੀ.ਐਸ.ਪੀ. ਸੁਭਾਸ਼ ਚੰਦਰ ਵੀ ਮੌਜੂਦ ਸਨ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸਿਪਾਹੀ ਸੁਖਚੈਨ ਸਿੰਘ 10 ਦਿਨਾਂ ਦੀ ਛੁੱਟੀ ’ਤੇ ਘਰ ਵਾਪਸ ਆਉਣ ਵਾਲਾ ਸੀ। ਉਸਦੇ ਪੁੱਤਰ ਆਕਾਸ਼ਦੀਪ ਦਾ ਜਨਮਦਿਨ 1 ਅਕਤੂਬਰ ਨੂੰ ਹੈ ਤੇ ਪਰਿਵਾਰ ਉਸਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਸਿਪਾਹੀ ਸੁਖਚੈਨ ਸਿੰਘ ਦੇ ਪਰਿਵਾਰ ਵਿੱਚ ਉਸਦੀ ਪਤਨੀ ਨਿਰਮਲ ਕੌਰ, ਮਾਂ ਅਮਰ ਕੌਰ, ਭਰਾ ਸਰਵਜੀਤ ਸਿੰਘ ਤੇ ਪੁੱਤਰ ਆਕਾਸ਼ਦੀਪ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਕਾਲਾਂਵਾਲੀ ਵਿੱਚ ਰੇਲਵੇ ਫਾਟਕ ਦਾ ਇੱਕ ਹਿੱਸਾ ਟੁੱਟਿਆ, ਮੰਡੀ ਦੇ ਲੋਕਾਂ ਤੇ ਮੋਟਰ ਗੱਡੀਆਂ ਦੇ ਡਰਾਈਵਰਾਂ ਨੂੰ ਹੋਈ ਪਰੇਸ਼... ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ
Ad Position 24