07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੈਨੇਟ ਚੋਣ ’ਚ ਯੋਗ ਉਮੀਦਵਾਰ ਨੂੰ ਪਹਿਲ ਦਿਓ-ਅਸ਼ੋਕ ਗੋਇਲ ਮੋਗਾ ਦਾ ਮਾਣ, ਪੰਜਾਬ ਯੂਨੀਵਰਸਿਟੀ ਦੀ ਆਵਾਜ਼ ਅਸ਼ੋਕ ਗੋਇਲ-ਚੇਅਰਮੈਨ ਪ੍ਰਵੀਨ ਗਰਗ

ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਗਾਮੀ ਸੈਨੇਟ ਚੋਣ 2026 ਨੂੰ ਲੈ ਕੇ ਮੋਗਾ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਮੋਗਾ ਦੇ ਗੋਲਡ ਕੌਸਟ ਕਲੱਬ ਵਿਚ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਸਾਬਕਾ ਮੈਂਬਰ ਅਤੇ ਤਜਰਬੇਕਾਰ ਸਿੱਖਿਆਵਿਦ ਅਸ਼ੋਕ ਗੋਇਲ ਦੇ ਸਮਰਥਨ ਵਿਚ ਵਿਸ਼ੇਸ਼ ਮੀਟਿੰਗ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਗਾਮੀ ਸੈਨੇਟ ਚੋਣ 2026 ਨੂੰ ਲੈ ਕੇ ਮੋਗਾ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਮੋਗਾ ਦੇ ਗੋਲਡ ਕੌਸਟ ਕਲੱਬ ਵਿਚ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਸਾਬਕਾ ਮੈਂਬਰ ਅਤੇ ਤਜਰਬੇਕਾਰ ਸਿੱਖਿਆਵਿਦ ਅਸ਼ੋਕ ਗੋਇਲ ਦੇ ਸਮਰਥਨ ਵਿਚ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੌਕੇ ਕਾਲਜ ਨੁਮਾਇੰਦਿਆਂ, ਪ੍ਰਿੰਸੀਪਲਾਂ, ਅਧਿਆਪਕਾਂ, ਮੈਨੇਜਮੈਂਟ ਕਮੇਟੀਆਂ ਦੇ ਅਹੁਦੇਦਾਰਾਂ, ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਸ਼ੋਕ ਗੋਇਲ ਦੀ ਉਮੀਦਵਾਰੀ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਅਸ਼ੋਕ ਗੋਇਲ ਦਾ ਸਨਮਾਨ ਵੀ ਕੀਤਾ ਗਿਆ। ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਅਸ਼ੋਕ ਗੋਇਲ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਵਿਚ ਲਗਾਤਾਰ ਨੌਵੀਂ ਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਕਿਹਾ ਕਿ ਕਰੀਬ 32 ਸਾਲਾਂ ਤੱਕ ਸੈਨੇਟ ਮੈਂਬਰ ਵਜੋਂ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਅਸ਼ੋਕ ਗੋਇਲ ਨੇ ਯੂਨੀਵਰਸਿਟੀ ਪ੍ਰਸ਼ਾਸਨ, ਉੱਚ ਸਿੱਖਿਆ, ਅਕਾਦਮਿਕ ਵਿਕਾਸ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿਤਾਂ, ਕਰਮਚਾਰੀਆਂ ਦੀ ਭਲਾਈ ਅਤੇ ਸੰਬੰਧਿਤ ਕਾਲਜਾਂ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਹੈ। ਪ੍ਰਵੀਨ ਗਰਗ ਨੇ ਕਿਹਾ ਕਿ ਅਸ਼ੋਕ ਗੋਇਲ ਮਰਹੂਮ ਹੇਮਰਾਜ ਗੋਇਲ ਦੇ ਸਪੁੱਤਰ ਹਨ ਅਤੇ ਗਾਂਧੀਵਾਦੀ ਵਿਚਾਰਧਾਰਾ ਅਤੇ ਸਮਾਜ ਸੇਵਾ ਤੋਂ ਪ੍ਰੇਰਿਤ ਹਨ। ਸਟੇਟ ਬੈਂਕ ਆਫ਼ ਇੰਡੀਆ ਵਿਚ ਅਧਿਕਾਰੀ ਅਤੇ ਕੌਮੀ ਪੱਧਰ ਦੇ ਬੈਂਕ ਆਗੂ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਸਾਲ 1992 ਤੋਂ ਲਗਾਤਾਰ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਆ ਰਹੇ ਹਨ। ਅਸ਼ੋਕ ਗੋਇਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇਕ ਸਿੱਖਿਆ ਸੰਸਥਾ ਨਹੀਂ, ਸਗੋਂ ਦੇਸ਼ ਦੀ ਮਾਣਮੱਤੀ ਅਕਾਦਮਿਕ ਪਰੰਪਰਾ ਦਾ ਮਹੱਤਵਪੂਰਨ ਕੇਂਦਰ ਹੈ। ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ, ਸਿੱਖਿਆ ਦੀ ਗੁਣਵੱਤਾ ਅਤੇ ਲੋਕਤੰਤਰਿਕ ਪਰੰਪਰਾਵਾਂ ਨੂੰ ਮਜ਼ਬੂਤ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਸ਼ੋਕ ਗੋਇਲ ਨੇ ਕਿਹਾ ਕਿ ਸੈਨੇਟ ਮੈਂਬਰ ਦਾ ਅਹੁਦਾ ਉਨ੍ਹਾਂ ਲਈ ਸਿਰਫ਼ ਚੋਣ ਜਿੱਤਣ ਜਾਂ ਅਹੁਦੇ ‘ਤੇ ਬਣੇ ਰਹਿਣ ਤੱਕ ਸੀਮਤ ਨਹੀਂ। ਉਨ੍ਹਾਂ ਮੋਗਾ ਦੇ ਸਾਰੇ ਗ੍ਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ 2026 ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਸਮਰਥਨ ਅਤੇ ਆਸ਼ੀਰਵਾਦ ਦੇਣ। ਇਸ ਮੌਕੇ ਕਾਂਗਰਸ ਦੀ ਸੀਨੀਅਰ ਆਗੂ ਡਾ. ਮਾਲਤੀ ਥਾਪਰ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਗੋਲਡ ਕੌਸਟ ਕਲੱਬ ਦੇ ਅਸ਼ੋਕ ਗੁਪਤਾ, ਐਸ.ਐਸ.ਐਮ.ਡੀ. ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ਡਾ. ਪੀ.ਸੀ. ਸਿੰਗਲਾ, ਸੁਮੀਰ ਮਿੱਤਲ, ਰਵਿੰਦਰ ਸੀ.ਏ., ਵਿਨੋਦ ਬਾਂਸਲ, ਸਤ ਪ੍ਰਕਾਸ਼ ਉੱਪਲ, ਪਵਨ ਜੋਸ਼ੀ, ਤਜਿੰਦਰ ਸਿੰਘ ਧਨੀ, ਪ੍ਰਦੀਪ ਵਰਮਾ, ਹਰਗੋਪਾਲ ਮਿੱਤਲ, ਤੁਸ਼ਾਰ ਗੋਇਲ, ਐਡਵੋਕੇਟ ਸੁਨੀਲ, ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ, (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਰਜੀਤ ਸਿੰਘ ਰਣਸੀਂਹ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਅਗਲੀ ਖ਼ਬਰ ਬੀ.ਕੇ.ਯੂ. ਖੋਸਾ ਦੀ ਮਹਿੰਗਾਈ ਵਿਰੁੱਧ ਹੋਈ ਵਿਸ਼ੇਸ਼ ਮੀਟਿੰਗ
Ad Position 24