09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

27 ਨਵੰਬਰ ਨੂੰ ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ ਦਾ ਐਲਾਨ

ਨਵੀਂ ਦਿੱਲੀ,8 ਸਤੰਬਰ (ਜਗਤਾਰ ਸਿੰਘ)- ਜਸਟ ਰਾਈਟਸ ਫ਼ਾਰ ਚਿਲਡਰਨ ਸੰਸਥਾ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 27 ਨਵੰਬਰ ਨੂੰ ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ ਦਾ ਐਲਾਨ ਕੀਤਾ ਹੈ। ਸੰਸਥਾ ਦੇ ਸੰਸਥਾਪਕ ਭੁਵਨ ਰਿਭੂ ਨੇ ਸੰਯੁਕਤ ਰਾਸ਼ਟਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਭਾਰਤ ਦੀ ਲੜਾਈ ‘ਚ ਪੰਜਾਬ ਅਹਿਮ ਮੋਰਚਾ ਬਣ ਕੇ ਉੱਭਰਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਵੀਂ ਦਿੱਲੀ,8 ਸਤੰਬਰ (ਜਗਤਾਰ ਸਿੰਘ)- ਜਸਟ ਰਾਈਟਸ ਫ਼ਾਰ ਚਿਲਡਰਨ ਸੰਸਥਾ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 27 ਨਵੰਬਰ ਨੂੰ ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ ਦਾ ਐਲਾਨ ਕੀਤਾ ਹੈ। ਸੰਸਥਾ ਦੇ ਸੰਸਥਾਪਕ ਭੁਵਨ ਰਿਭੂ ਨੇ ਸੰਯੁਕਤ ਰਾਸ਼ਟਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਭਾਰਤ ਦੀ ਲੜਾਈ ‘ਚ ਪੰਜਾਬ ਅਹਿਮ ਮੋਰਚਾ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਬਾਲ ਵਿਆਹ ਮੁਕਤ ਭਾਰਤ ਮੁਹਿੰਮ, ਜੋ ਪਹਿਲਾਂ ਬੱਚਿਆਂ ਅਤੇ ਭਾਈਚਾਰਿਆਂ ਦੁਆਰਾ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ 27 ਨਵੰਬਰ 2024 ਨੂੰ 25 ਕਰੋੜ ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਸੰਕਲਪ ਲੈਣ ਦੇ ਨਾਲ ਇਸ ਨੂੰ ਸਮਰਥਨ ਦਿੱਤਾ ਅਤੇ ਅੱਗੇ ਵਧਾਇਆ ਅਤੇ ਮੌਜੂਦਾ ਸਮੇਂ ਅੰਤਰਰਾਸ਼ਟਰੀ ਦਿਵਸ ਬਣ ਗਿਆ ਹੈ। ਦੱਸਣਯੋਗ ਹੈ ਕਿ ਸੰਸਥਾਪਕ ਭੁਵਨ ਰਿਭੂ ਨੇ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਇੱਕ ਸਮਰਪਿਤ ਅੰਤਰਰਾਸ਼ਟਰੀ ਦਿਵਸ ਦੇ ਵਿਸ਼ਵ-ਵਿਆਪੀ ਸੱਦੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ,ਕਾਨੂੰਨ, ਜਵਾਬਦੇਹੀ ਅਤੇ ਸਮੂਹਿਕ ਕਾਰਵਾਈ ਦੁਆਰਾ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਬਾਲ ਵਿਆਹ ਮੁਕਤ ਵਿਸ਼ਵ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਸੰਸਥਾ ਨੇ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਹੋਏ ਬਾਲ ਵਿਆਹਾਂ ਨੂੰ ਰੋਕਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ,
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਫੜੇ 2750 ਨਾਜਾਇਜ਼ ਸ਼ਰਾਬ ਦੇ ਕੁਆਰਟਰ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਓਪਨ ਮਾਈਕ ਪ੍ਰੋਗਰਾਮ ਕਰਵਾਇਆ
Ad Position 24