20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡੀ.ਡੀ.ਪੀ.ਓ. ਵਲੋਂ ਅਹਿਰਵਾਂ ਸਕੂਲ ਦੇ ਨਿਰੀਖਣ ਮੌਕੇ ਮਿਡ-ਡੇਅ ਮੀਲ ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ

ਫ਼ਤਿਹਾਬਾਦ, 20 ਸਤੰਬਰ (ਹਰਬੰਸ ਸਿੰਘ ਮੰਡੇਰ)- ਸੇਵਾ ਸੰਕਲਪ ਅਭਿਆਨ ਲੜੀ ਦੇ ਹਿੱਸੇ ਵਜੋਂ ਗ੍ਰਾਮ ਪੰਚਾਇਤ ਅਹਿਰਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਫ਼ਾਈ ਕਰਮਚਾਰੀਆਂ ਦੁਆਰਾ ‘ਸੇਵਾ ਮੇਰਾ ਯੋਗਦਾਨ ਹੈ’ ਵਿਸ਼ੇ ਅਧੀਨ ਵਿਸ਼ੇਸ਼ ਸ਼੍ਰਮਦਾਨ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਅਨੂਪ ਸਿੰਘ ਨੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਫ਼ਤਿਹਾਬਾਦ, 20 ਸਤੰਬਰ (ਹਰਬੰਸ ਸਿੰਘ ਮੰਡੇਰ)- ਸੇਵਾ ਸੰਕਲਪ ਅਭਿਆਨ ਲੜੀ ਦੇ ਹਿੱਸੇ ਵਜੋਂ ਗ੍ਰਾਮ ਪੰਚਾਇਤ ਅਹਿਰਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਫ਼ਾਈ ਕਰਮਚਾਰੀਆਂ ਦੁਆਰਾ ‘ਸੇਵਾ ਮੇਰਾ ਯੋਗਦਾਨ ਹੈ’ ਵਿਸ਼ੇ ਅਧੀਨ ਵਿਸ਼ੇਸ਼ ਸ਼੍ਰਮਦਾਨ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਅਨੂਪ ਸਿੰਘ ਨੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਸੇਵਾ ਸੰਕਲਪ ਅਭਿਆਨ ਤਹਿਤ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਤਾਂ ਜੋ ਪਿੰਡ ਨੂੰ ਆਦਰਸ਼ ਤੇ ਸਾਫ਼ ਗ੍ਰਾਮ ਪੰਚਾਇਤ ਬਣਾਇਆ ਜਾ ਸਕੇ। ਸਵੈ-ਇੱਛੁਕ ਕਾਰਜ ਤੋਂ ਬਾਅਦ ਡੀ.ਡੀ.ਪੀ.ਓ. ਅਨੂਪ ਸਿੰਘ ਨੇ ਅਹਿਰਵਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਬੱਚਿਆਂ ਲਈ ਤਿਆਰ ਕੀਤੇ ਗਏ ਮਿਡ-ਡੇਅ ਮੀਲ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਭੋਜਨ ਦੀ ਗੁਣਵੱਤਾ, ਸਫ਼ਾਈ ਤੇ ਪੌਸ਼ਟਿਕ ਮੁੱਲ ਦਾ ਮੁਲਾਂਕਣ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਰਨ ਉਤਸਵ ਬਣੇਗਾ ਪੂਰੇ ਕਰਨਾਲ ਦਾ ਮਹਾਂਉਤਸਵ ਅਗਲੀ ਖ਼ਬਰ ਸਾਉਣੀ 2026 ਲਈ ‘ਮੇਰੀ ਫ਼ਸਲ-ਮੇਰਾ ਬਿਓਰਾ’ ਪੋਰਟਲ ’ਤੇ ਰਜਿਸਟਰੇਸ਼ਨ ਮੁੜ ਖੁੱਲ੍ਹੀ
Ad Position 24