ਗੁਰਦੁਆਰਾ ਮਾਧੋਸਿੰਘਾਨਾ ਪਾਤਸ਼ਾਹੀ ਦਸਵੀਂ ’ਚ ਸਾਲਾਨਾ ਜੋੜ ਮੇਲਾ ਸੰਪੰਨ
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮਾਧੋਸਿੰਘਾਨਾ ਸਥਿਤ ਗੁਰਦੁਆਰਾ ਪਾਤਸ਼ਾਹੀ ਦਸਵੀਂ ’ਚ ਜੋੜ ਮੇਲਾ ਸੰਪੰਨ ਹੋ ਗਿਆ। ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੂਹੇ ਪ੍ਰਾਪਤ ਹੈ।
ਜ
ਜੋੜ ਮੇਲੇ ਦੌਰਾਨ ਲੋਕਾਂ ਦੀ ਸਿਹਤ ਦੀ ਜਾਂਚ ਕਰਦਾ ਇੱਕ ਡਾਕਟਰ। ਤਸਵੀਰ : ਪੰਨੀਵਾਲੀਆ
28-09-2026
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮਾਧੋਸਿੰਘਾਨਾ ਸਥਿਤ ਗੁਰਦੁਆਰਾ ਪਾਤਸ਼ਾਹੀ ਦਸਵੀਂ ’ਚ ਜੋੜ ਮੇਲਾ ਸੰਪੰਨ ਹੋ ਗਿਆ। ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੂਹੇ ਪ੍ਰਾਪਤ ਹੈ। ਜੋੜ ਮੇਲੇ ਦੌਰਾਨ ਪ੍ਰਸਿੱਧ ਰਾਗੀਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਕੀਰਤਨ ਨਾਲ ਨਿਹਾਲ ਕੀਤਾ। ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਆਈ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਕਾਰ ਸੇਵਾ ਗੁਰਦੁਆਰਾ ਚਿੱਲਾ ਸਾਹਿਬ ਟਰੱਸਟ ਦੇ ਮੁਖੀ ਜਥੇਦਾਰ ਬਾਬਾ ਜਗਤਾਰ ਸਿੰਘ ਨੇ ਇਕੱਤਰ ਹੋਏ ਸ਼ਰਧਾਲੂਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਬਾਬਾ ਸ਼੍ਰੀ ਪ੍ਰੀਤਮ ਸਿੰਘ ਜੀ ਨੇ 1989 ਵਿੱਚ ਰੱਖਿਆ ਸੀ। ਉਸਾਰੀ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਹੋਇਆ। 1993 ਵਿੱਚ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਇਸ ਮੌਕੇ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ ਸੀ। ਇਸ ਮੌਕੇ ਬਾਬਾ ਅਜੀਤ ਸਿੰਘ ਚੈਰੀਟੇਬਲ ਹਸਪਤਾਲ (ਕਾਰ ਸੇਵਾ ਗੁਰਦੁਆਰਾ ਚਿੱਲਾ ਸਾਹਿਬ) ਵੱਲੋਂ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।। ਹਸਪਤਾਲ ਦੇ ਡਾਇਰੈਕਟਰ ਜਤਿੰਦਰ ਸਿੰਘ ਮਿਲਾਪ ਨੇ ਦੱਸਿਆ ਕਿ ਗੁਰਦੁਆਰਾ ਹਸਪਤਾਲ ਮੁਫ਼ਤ ਮੈਡੀਕਲ ਜਾਂਚ ਕੈਂਪਾਂ ਦਾ ਆਯੋਜਨ ਕਰਦਾ ਹੈ, ਮੁਫ਼ਤ ਦਵਾਈਆਂ ਅਤੇ ਜਾਂਚ ਪ੍ਰਦਾਨ ਕਰਦਾ ਹੈ। ਕੈਂਪ ਵਿੱਚ ਡੇਂਗੂ ਅਤੇ ਹੋਰ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਿਯਮਤ ਜਾਂਚ ਕਰਵਾਉਣ ਬਾਰੇ ਸਲਾਹ ਦਿੱਤੀ ਗਈ। ਹਸਪਤਾਲ ਦੀ ਟੀਮ ਡਾ. ਨਿਹਾਰਿਕਾ ਭਾਟੀਆ, ਡਾ. ਜਤਿੰਦਰ ਕੌਰ ਭਿੰਡਰ, ਡਾ. ਨਿਰਮਲ ਸਿੰਘ ਜੋਸਨ ਅਤੇ ਡਾ. ਮੰਜੂ ਗਰਗ ਨੇ ਕੈਂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਸੁਰੇਂਦਰ ਸਿੰਘ ਵਿਰਕ, ਸੁਖਦੇਵ ਸਿੰਘ ਵਿਰਕ, ਜਗਦੀਸ਼ ਸਿੰਘ, ਇੰਦਰਪਾਲ, ਨਿਰਮਲ ਸਿੰਘ, ਅਰਵਿੰਦਰ ਸਿੰਘ ਵਧਵਾ ਐਡਵੋਕੇਟ ਅਤੇ ਆਕਾਸ਼ਦੀਪ ਸਮੇਤ ਕਈ ਪਤਵੰਤੇ ਲੋਕ ਮੌਜੂਦ ਸਨ।