28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਦਿੱਲੀ ਯੂਨੀਵਰਸਿਟੀ ਨੇ ਤਿੰਨ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ, 28 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਨੇ ਮੁਖਰਜੀ ਨਗਰ ਵਿਖੇ ਵਿਦਿਆਰਥਣਾਂ ਦੇ ਨਾਲ ਕੀਤੀ ਬਦਸਲੂਕੀ ਅਤੇ ਛੇੜਛਾੜ ਦੇ ਮਾਮਲੇ ਵਿਚ ਐਲ.

Ad Position 21
No active advertisement
ਅਜੀਤ ਡੈਸਕ 29-09-2026
ਨਵੀਂ ਦਿੱਲੀ, 28 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਨੇ ਮੁਖਰਜੀ ਨਗਰ ਵਿਖੇ ਵਿਦਿਆਰਥਣਾਂ ਦੇ ਨਾਲ ਕੀਤੀ ਬਦਸਲੂਕੀ ਅਤੇ ਛੇੜਛਾੜ ਦੇ ਮਾਮਲੇ ਵਿਚ ਐਲ.ਐਲ.ਬੀ. ਦੇ 3 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੈਂਪਸ ਵਿਚ ਆਉਣ ’ਤੇ ਰੋਕ ਲਗਾ ਦਿੱਤੀ ਹੈ। ਮੁਅੱਤਲ ਕੀਤੇ ਗਏ ਵਿਦਿਆਰਥੀਆਂ ਦੇ ਨਾਂਅ ਨਮਨ, ਅਭਿਨਵ ਕੁਮਾਰ ਅਤੇ ਅਭਿਮੰਨਿਊ ਕੁਮਾਰ ਹਨ ਜੋ ਕਿ ਲਾਅ ਸੈਂਟਰ- II ਦੇ ਵਿਦਿਆਰਥੀ ਹਨ। ਇਨ੍ਹਾਂ ਵਿਦਿਆਰਥੀਆਂ ਨੇ ਹਿੰਦੂ ਕਾਲਜ ਵਿਚ ਪੜ੍ਹਨ ਵਾਲੀਆਂ ਲੜਕੀਆਂ ਦੀ ਟੀ-ਸ਼ਰਟ ’ਤੇ ਕੁਮੈਂਟ ਕੀਤੇ ਤਾਂ ਲੜਕੀਆਂ ਨੇ ਇਨ੍ਹਾਂ ਨੂੰ ਟੋਕਦੇ ਹੋਏ ਚਲੇ ਜਾਣ ਨੂੰ ਕਿਹਾ, ਪਰ ਇਨ੍ਹਾਂ ਵਿਦਿਆਰਥੀਆਂ ਨੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਲੜਕੀਆਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਜ਼ਬਰਦਸਤੀ ਗੱਡੀ ਵਿਚ ਖਿੱਚਣ ਦੀ ਕੋਸ਼ਿਸ਼ ਕੀਤੀ। ਲੜਕੀਆਂ ਨੇ ਹਿੰਮਤ ਵਿਖਾਉਂਦੇ ਹੋਏ ਗੱਡੀ ਦੀ ਜਦੋਂ ਵੀਡੀਓ ਬਣਾਉਣ ਲਈ ਆਪਣਾ ਫ਼ੋਨ ਕੱਢਿਆ ਤਾਂ ਉਹ ਆਪਣੀ ਗੱਡੀ ਲੈ ਕੇ ਭੱਜ ਗਏ। ਲੜਕੀਆਂ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਪਾਈ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਗੈਰ-ਬਾਸਮਤੀ ’ਤੇ ਭਰੋਸਾ ਵਧਿਆ, ਬਾਸਮਤੀ ਦਾ ਰਕਬਾ 35 ਫ਼ੀਸਦੀ ਘਟਿਆ ਅਗਲੀ ਖ਼ਬਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਸੰਵਿਧਾਨਕ ਸ਼ਕਤੀ ਦੀ ਦੁਰਵਰਤੋਂ - ਪ੍ਰੇਮ ਸਿੰਘ ਭੰਗੂ
Ad Position 24