28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ

ਨਾਰਾਇਣਗੜ੍ਹ, 28 ਸਤੰਬਰ (ਪੀ ਸਿੰਘ)- ਐੱਸ. ਡੀ.

Ad Position 21
No active advertisement
ਨਾਰਾਇਣਗੜ੍ਹ ਦੀ ਅਨਾਜ ਮੰਡੀ ਦਾ ਦੌਰਾ ਕਰਦੀ ਐਸ. ਡੀ. ਐਮ. ਸ਼ਿਵਜੀਤ ਭਾਰਤੀ। ਤਸਵੀਰ : ਪੀ ਸਿੰਘ 29-09-2026
ਨਾਰਾਇਣਗੜ੍ਹ, 28 ਸਤੰਬਰ (ਪੀ ਸਿੰਘ)- ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਨਾਰਾਇਣਗੜ੍ਹ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸੀਜ਼ਨ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਮੰਡੀ ਵਿਚ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਤੇ ਬਿਜਲੀ, ਪੀਣ ਵਾਲਾ ਪਾਣੀ ਤੇ ਸਫਾਈ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਉਪਲੱਬਧ ਹੋਣ। ਐਸ. ਡੀ. ਐਮ. ਨੇ ਕਿਹਾ ਕਿ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਅਟਲ ਸ਼ਰਮਿਕ ਕਿਸਾਨ ਕੰਟੀਨ ਰਾਹੀਂ ਸਿਰਫ਼ 10 ਰੁ. ਵਿਚ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਕਿ ਕਿਸਾਨਾਂ ਲਈ ਇਕ ਲਾਭਦਾਇਕ ਸਹੂਲਤ ਹੈ। ਉਨ੍ਹਾਂ ਮੰਡੀ ਵਿਚ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਉਹ ਢੁਕਵੀਂ ਤਰਪਾਲ ਤੇ ਲੱਕੜ ਦੇ ਕਰੇਟ ਉਪਲੱਬਧ ਰੱਖਣ ਤਾਂ ਜੋ ਮੀਂਹ ਪੈਣ ਦੀ ਸੂਰਤ ਵਿਚ ਝੋਨੇ ਨੂੰ ਗਿੱਲਾ ਹੋਣ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਐਸ. ਡੀ. ਐਮ. ਨੇ ਮਾਰਕੀਟ ਕਮੇਟੀ ਦੇ ਸਕੱਤਰ ਅਖਿਲੇਸ਼ ਸ਼ਰਮਾ ਤੋਂ ਪਿਛਲੇ ਸਾਲ ਮੰਡੀ ਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਆਮਦ ਬਾਰੇ ਪੁੱਛਿਆ ਤੇ ਇਸ ਸਾਲ ਦੇ ਖ਼ਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਮੰਗੀ ਗਈ। ਸਕੱਤਰ ਨੇ ਦੱਸਿਆ ਕਿ ਪਿਛਲੇ ਸਾਲ ਨਾਰਾਇਣਗੜ੍ਹ ਮਾਰਕੀਟ ਕਮੇਟੀ ਅਧੀਨ ਅਨਾਜ ਮੰਡੀ ਅਤੇ ਖ਼ਰੀਦ ਕੇਂਦਰਾਂ ਵਿਚ ਕੁੱਲ 8 ਲੱਖ 14 ਹਜ਼ਾਰ 97 ਕੁਇੰਟਲ ਝੋਨਾ ਆਇਆ ਸੀ ਜਿਸ ਨੂੰ 2389 ਰੁ. ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਿਆ ਗਿਆ ਸੀ। ਇਸ ਵਿਚ ਨਾਰਾਇਣਗੜ੍ਹ ਅਨਾਜ ਮੰਡੀ ਵਿਚ 6 ਲੱਖ 903 ਕੁਇੰਟਲ, ਭਾਰੇੜੀ ਕਲਾਂ ਖਰੀਦ ਕੇਂਦਰ ਵਿਚ 87,996 ਕੁਇੰਟਲ ਤੇ ਬਰਖੇੜੀ ਖਰੀਦ ਕੇਂਦਰ ਵਿਚ 1 ਲੱਖ 12,598 ਕੁਇੰਟਲ ਝੋਨਾ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,461 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਕਿਸਾਨਾਂ ਲਈ ਗੇਟ ਪਾਸ ਜਾਰੀ ਕਰਨ ਲਈ ਨਰਾਇਣਗੜ੍ਹ ਅਨਾਜ ਮੰਡੀ ਦੇ ਤਿੰਨ ਗੇਟਾਂ ‘ਤੇ ਕਾਊਂਟਰ ਸਥਾਪਤ ਕੀਤੇ ਗਏ ਹਨ। ਮੰਡੀ ਵਿਚ ਪੀਣ ਵਾਲੇ ਪਾਣੀ, ਬਿਜਲੀ ਤੇ ਸਫਾਈ ਦੇ ਬਿਹਤਰ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਐਸ. ਡੀ. ਐਮ. ਨੇ ਮੰਡੀ ਵਿਚ ਸਥਿਤ ਪੀਣ ਵਾਲੇ ਪਾਣੀ ਦੀ ਟੈਂਕੀ ਤੋਂ ਪਾਣੀ ਪੀ ਕੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਐਸ. ਡੀ. ਐਮ. ਨੇ ਅਧਿਕਾਰੀਆਂ ਅਤੇ ਕਮਿਸ਼ਨ ਏਜੰਟਾਂ ਨੂੰ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਦੀ ਐੱਮ.ਏ. ਤੇ ਬੀ.ਏ. ’ਚ ਸੱਤ ਵਿਦਿਆਰਥਣਾਂ ਮੈਰਿਟ ’ਚ, ਸ਼ਗਨਦੀਪ ਕੌਰ ਅੱਵਲ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਕੈਂਪ ਵਿੱਚ ਜਨਤਕ ਸ਼ਿਕਾਇਤਾਂ ਸੁਣੀਆਂ
Ad Position 24