28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬੀ ਦੀ ਐੱਮ.ਏ. ਤੇ ਬੀ.ਏ. ’ਚ ਸੱਤ ਵਿਦਿਆਰਥਣਾਂ ਮੈਰਿਟ ’ਚ, ਸ਼ਗਨਦੀਪ ਕੌਰ ਅੱਵਲ

ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡਾ. ਬੀ.

Ad Position 21
No active advertisement
ਅਜੀਤ ਡੈਸਕ 29-09-2026
ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡਾ. ਬੀ.ਆਰ. ਅੰਬੇਡਕਰ ਸਰਕਾਰੀ ਕਾਲਜ ਡੱਬਵਾਲੀ ਵਿਖੇ ਐਮ.ਏ. ਪੰਜਾਬੀ (ਚੌਥਾ ਸਮੈਸਟਰ) ਦੀਆਂ ਪੰਜ ਵਿਦਿਆਰਥਣਾਂ ਅਤੇ ਬੀ.ਏ. ਆਨਰਜ਼ (ਚੌਥਾ ਸਮੈਸਟਰ) ਦੀਆਂ ਦੋ ਵਿਦਿਆਰਥਣਾਂ ਸਮੇਤ ਕੁਲ 7 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਟਾਪ-10 ਮੈਰਿਟ ਸੂਚੀ ਵਿੱਚ ਜਗ੍ਹਾ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਸੂਚੀ ਵਿਚ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਛੇ ਹੋਣਹਾਰ ਵਿਦਿਆਰਥਣਾਂ ਡੱਬਵਾਲੀ ਖੇਤਰ ਦੇ ਪੇਂਡੂ ਖਿੱਤੇ ਦੀਆਂ ਹਨ ਜਦਕਿ ਦੋ ਵਿਦਿਆਰਥਣਾਂ ਪਿੰਡ ਜੋਗੇਵਾਲਾ ਨਾਲ ਸਬੰਧਤ ਹਨ। ਐਮ.ਏ. ਪੰਜਾਬੀ ਵਿੱਚ ਵਿਦਿਆਰਥਣ ਸ਼ਗਨਦੀਪ ਕੌਰ ਸਪੁੱਤਰੀ ਦਲਬੀਰ ਸਿੰਘ ਵਾਸੀ ਪਿੰਡ ਫੁੱਲੋ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਰਿੰਪੀ ਕੌਰ ਸਪੁੱਤਰੀ ਗੁਰਦੀਪ ਸਿੰਘ ਵਾਸੀ ਜੋਗੇਵਾਲਾ ਨੇ ਦੂਸਰਾ, ਨਵਨੀਤ ਕੌਰ ਸਪੁੱਤਰੀ ਰਮੇਸ਼ ਕੁਮਾਰ ਵਾਸੀ ਜਗਮਾਲਵਾਲੀ ਨੇ ਪੰਜਵਾਂ, ਜਸ਼ਨਦੀਪ ਕੌਰ ਸਪੁੱਤਰੀ ਰਣਜੀਤ ਸਿੰਘ ਵਾਸੀ ਮਸੀਤਾਂ ਨੇ ਸੱਤਵਾਂ ਅਤੇ ਸੁਖਪ੍ਰੀਤ ਕੌਰ ਸਪੁੱਤਰੀ ਸ਼ਿਵਰਾਜ ਸਿੰਘ ਜੋਗੇਵਾਲਾ ਨੇ ਦਸਵਾਂ ਸਥਾਨ ਹਾਸਲ ਕੀਤਾ। ਇਸਦੇ ਇਲਾਵਾ ਬੀ.ਏ. ਆਨਰਜ਼ ਪੰਜਾਬੀ (ਚੌਥਾ ਸਮੈਸਟਰ) ਦੀਆਂ ਵਿਦਿਆਰਥਣ ਰੀਨਾ ਸਪੁੱਤਰੀ ਜਸਵੰਤ ਵਾਸੀ ਬਨਵਾਲਾ ਨੇ ਚੌਥਾ ਤੇ ਰਜਨੀ ਸਪੁੱਤਰੀ ਵਿਨੋਦ ਵਾਸੀ ਸਿਟੀ ਡੱਬਵਾਲੀ ਨੇ ਯੂਨੀਵਰਸਿਟੀ ਦੀ ਟਾਪ-10 ਮੈਰਿਟ ਸੂਚੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਵਿਕਰਮ ਬਾਂਸਲ ਨੇ ਸਮੂਹ ਵਿਦਿਆਰਥਣਾਂ ਤੇ ਪੰਜਾਬੀ ਵਿਭਾਗ ਦੇ ਸਟਾਫ਼ ਨੂੰ ਵਧਾਈ ਦਿੱਤੀ। ਪੰਜਾਬੀ ਵਿਭਾਗ ਦੇ ਲੈਕਚਰਾਰ ਸਹਾਇਕ ਪ੍ਰੋ. ਸੱਤਨਾਮ ਸਿੰਘ, ਭਜਨ ਸਿੰਘ, ਗੁਰਪ੍ਰੀਤ ਸਿੰਘ, ਡਾ. ਬੇਅੰਤ ਸਿੰਘ ਅਤੇ ਡਾ. ਗੁਰਲਾਲ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਐਸ. ਡੀ. ਪਬਲਿਕ ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ
Ad Position 24