02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੁਲਿਸ ਨੇ ਸ਼ਰਾਬ ਦੇ 68 ਕੁਆਰਟਰ ਤੇ 48 ਬੀਅਰ ਦੇ ਕੈਨ ਕੀਤੇ ਬਰਾਮਦ

ਨਵੀਂ ਦਿੱਲੀ, 2 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਇਕ ਸ਼ਰਾਬ ਦੇ ਤਸਕਰ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲ 3 ਬੋਰੀਆਂ ਵਿਚ ਨਾਜਾਇਜ਼ ਸ਼ਰਾਬ ਦੇ 68 ਕੁਆਰਟਰ, 48 ਬੀਅਰ ਦੇ ਕੈਨ ਅਤੇ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ 2510 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 03-10-2026
ਨਵੀਂ ਦਿੱਲੀ, 2 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਥਾਣਾ ਵੈਲਕਮ ਦੀ ਪੁਲਿਸ ਨੇ ਇਕ ਸ਼ਰਾਬ ਦੇ ਤਸਕਰ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲ 3 ਬੋਰੀਆਂ ਵਿਚ ਨਾਜਾਇਜ਼ ਸ਼ਰਾਬ ਦੇ 68 ਕੁਆਰਟਰ, 48 ਬੀਅਰ ਦੇ ਕੈਨ ਅਤੇ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ 2510 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਜਦੋਂ ਬਾਬਰਪੁਰ ਇਲਾਕੇ ਦੀ ਗਲੀ ਨੰਬਰ 6 (ਚੰਦਰ ਸ਼ੇਖਰ ਵਾਲੀ) ਦੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਖੜ੍ਹਾ ਵੇਖਿਆ। ਉਸ ਕੋਲ ਸਫ਼ੈਦ ਰੰਗ ਦੀਆਂ ਤਿੰਨ ਬੋਰੀਆਂ ਸਨ। ਜਦੋਂ ਉਸ ਵਿਅਕਤੀ ਨੇ ਪੁਲਿਸ ਨੂੰ ਵੇਖਿਆ ਤਾਂ ਉਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਨੂੰ ਫੜ ਲਿਆ। ਜਦੋਂ ਪੁਲਿਸ ਨੇ ਉਸ ਕੋਲ ਰੱਖੀਆਂ ਬੋਰੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚ ਸ਼ਰਾਬ ਦੇ ਕੁਆਰਟਰ ਤੇ ਬੀਅਰ ਦੇ ਕੈਨ ਮਿਲੇ। ਪੁਲਿਸ ਨੇ ਇਸ ਵਿਰੁੱਧ ਆਬਕਾਰੀ ਐਕਟ ਦੀ ਧਾਰਾ 33 ਦੇ ਅਧੀਨ ਮਾਮਲਾ ਦਰਜ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਅਕਾਲੀ ਦਲ ਨੇ ਬੈਠਕ ਵਿਚ ਕਈ ਮੁੱਦਿਆਂ ’ ਤੇ ਕੀਤਾ ਵਿਚਾਰ ਅਗਲੀ ਖ਼ਬਰ ਪੁਲਿਸ ਵਲੋਂ ਝਪਟਮਾਰ ਕਾਬੂ * 6 ਮੋਬਾਈਲ ਫ਼ੋਨ ਕੀਤੇ ਬਰਾਮਦ
Ad Position 24