ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਪੁਲਿਸ ਦੀ ਤਰਜੀਹ-ਐੱਸ.ਪੀ. ਨਿਕਿਤਾ ਖੱਟਰ
ਟੋਹਾਣਾ, 9 ਅਕਤੂਬਰ (ਮਨਜੀਤ ਸਿੰਘ)- ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨ ਅਤੇ ਉਨ੍ਹਾਂ ਦਾ ਸਮਾਂਬੱਧ ਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਉਣ ਦੇ ਮਕਸਦ ਨਾਲ ਫਤਿਹਾਬਾਦ ਦੀ ਪੁਲਿਸ ਸੁਪਰਡੈਂਟ ਸ੍ਰੀਮਤੀ ਨਿਕਿਤਾ ਖੱਟਰ, ਆਈ. ਪੀ.
ਐ
ਐੱਸ.ਪੀ. ਫ਼ਤਿਹਾਬਾਦ ਨਿਕਿਤਾ ਖੱਟਰ ਪੁਲਿਸ ਥਾਣਾ ਸਦਰ ਟੋਹਾਣਾ ਵਿਖੇ ਆਮ ਜਨਤਾ ਦੀਆਂ ਸਮੱਸਿਆਵਾਂ ਸੁਣਦੇ ਹੋਏ। ਤਸਵੀਰ : ਮਨਜੀਤ ਸਿੰਘ ਟੋਹਾਣਾ
10-10-2026
ਟੋਹਾਣਾ, 9 ਅਕਤੂਬਰ (ਮਨਜੀਤ ਸਿੰਘ)- ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨ ਅਤੇ ਉਨ੍ਹਾਂ ਦਾ ਸਮਾਂਬੱਧ ਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਉਣ ਦੇ ਮਕਸਦ ਨਾਲ ਫਤਿਹਾਬਾਦ ਦੀ ਪੁਲਿਸ ਸੁਪਰਡੈਂਟ ਸ੍ਰੀਮਤੀ ਨਿਕਿਤਾ ਖੱਟਰ, ਆਈ.ਪੀ.ਐੱਸ. ਵੱਲੋਂ ਸ਼ੁਰੂ ਕੀਤੀ ਗਈ ਹਫ਼ਤਾਵਾਰੀ ਜਨਤਕ ਸੁਣਵਾਈ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਥਾਣਾ ਸਦਰ ਟੋਹਾਣਾ ਸਥਿਤ ਪੁਰਾਣੇ ਡੀ.ਐੱਸ.ਪੀ. ਦਫ਼ਤਰ ਵਿਖੇ ਜਨਤਕ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਗਈ। ਇਸ ਦੌਰਾਨ ਐੱਸ.ਪੀ. ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਜਨਤਕ ਸੁਣਵਾਈ ਵਿੱਚ ਲਗਭਗ 80 ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਜਦਕਿ ਪੁਲਿਸ ਸੁਪਰਡੈਂਟ ਦੇ ਸਾਹਮਣੇ ਕੁੱਲ 35 ਸ਼ਿਕਾਇਤਾਂ ਪ੍ਰਾਪਤ ਹੋਈਆਂ। ਐੱਸ.ਪੀ. ਨਿਕਿਤਾ ਖੱਟਰ ਨੇ ਹਰੇਕ ਸ਼ਿਕਾਇਤਕਰਤਾ ਦੀ ਗੱਲ ਧਿਆਨ ਨਾਲ ਸੁਣੀ ਤੇ ਸਬੰਧਤ ਥਾਣਾ ਮੁਖੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਕੇ ਨਿਯਮਾਂ ਅਨੁਸਾਰ ਜਲਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਐੱਸ.ਪੀ. ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਲੋਕਾਂ ਨਾਲ ਸਤਿਕਾਰ ਅਤੇ ਸੰਵੇਦਨਸ਼ੀਲਤਾ ਵਾਲਾ ਵਿਹਾਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਸੁਪਰਡੈਂਟ ਨਿਕਿਤਾ ਖੱਟੜ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮੁੱਖ ਉਦੇਸ਼ ਟੋਹਾਣਾ ਇਲਾਕੇ ਦੇ ਲੋਕਾਂ ਨੂੰ ਆਪਣੇ ਹੀ ਖੇਤਰ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਸਾਹਮਣੇ ਸਮੱਸਿਆਵਾਂ ਰੱਖਣ ਦਾ ਮੌਕਾ ਪ੍ਰਦਾਨ ਕਰਨਾ ਹੈ। ਇਸ ਤਹਿਤ ਹਰ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਥਾਣਾ ਸਦਰ ਟੋਹਾਣਾ ਦੇ ਪੁਰਾਣੇ ਡੀ.ਐੱਸ.ਪੀ. ਦਫ਼ਤਰ ਵਿਖੇ ਜਨਤਕ ਸੁਣਵਾਈ ਕੀਤੀ ਜਾਂਦੀ ਹੈ। ਇਸ ਪ੍ਰਬੰਧ ਨਾਲ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਵਾਰ-ਵਾਰ ਜ਼ਿਲ੍ਹਾ ਹੈੱਡਕੁਆਰਟਰ ਫਤਿਹਾਬਾਦ ਜਾਣ ਦੀ ਲੋੜ ਘੱਟ ਪਵੇਗੀ। ਖ਼ਾਸ ਤੌਰ ’ਤੇ ਬਜ਼ੁਰਗਾਂ, ਔਰਤਾਂ, ਅੰਗਹੀਣਾਂ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਇਹ ਪਹਿਲ ਸਹੂਲਤ ਭਰਪੂਰ ਸਾਬਤ ਹੋ ਰਹੀ ਹੈ।