ਖਾਈ ਸਕੂਲ ’ਚ ਮਾਪੇ-ਅਧਿਆਪਕ ਮਿਲਣੀ ਮੌਕੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਐਲਾਨੇ
ਰਤੀਆ, 9 ਅਕਤੂਬਰ (ਬੇਅੰਤ ਕੌਰ ਮੰਡੇਰ)- ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ। ਮਾਪਿਆਂ ਨੂੰ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਦੀ ਅਕਾਦਮਿਕ ਪ੍ਰਗਤੀ ਬਾਰੇ ਚਰਚਾ ਕੀਤੀ ਗਈ।
ਰਤੀਆ, 9 ਅਕਤੂਬਰ (ਬੇਅੰਤ ਕੌਰ ਮੰਡੇਰ)- ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ। ਮਾਪਿਆਂ ਨੂੰ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਦੀ ਅਕਾਦਮਿਕ ਪ੍ਰਗਤੀ ਬਾਰੇ ਚਰਚਾ ਕੀਤੀ ਗਈ। ਪ੍ਰਿੰਸੀਪਲ ਅਬਨੀਸ਼ ਗਰਗ ਨੇ ਮਾਪਿਆਂ ਦਾ ਸਵਾਗਤ ਕੀਤਾ ਤੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ, ਨਿਯਮਤ ਪੜ੍ਹਾਈ ਤੇ ਸਮੁੱਚੇ ਵਿਕਾਸ ’ਚ ਸਕੂਲ ਤੇ ਮਾਪਿਆਂ ਦੀ ਸਹਿਯੋਗੀ ਭੂਮਿਕਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਕੂਲ ਦੀ ਹੋਸਟਲ ਵਾਰਡਨ ਮੈਡਮ ਮਹੇਸ਼ੀ ਨੇ ਮਾਪਿਆਂ ਨੂੰ ਹੋਸਟਲ ’ਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ, ਪ੍ਰਬੰਧਾਂ ਤੇ ਦੇਖਭਾਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਸਾਹਿਤਕਾਰ ਡਾ: ਨਾਇਬ ਸਿੰਘ ਮੰਡੇਰ, ਬੁਲਾਰੇ ਕੰਵਰਜੀਤ ਸਿੰਘ, ਬਨਵਾਰੀ ਲਾਲ, ਸੋਨੂੰ ਗਰਗ, ਘਨਸ਼ਿਆਮ ਨਾਪਾ, ਸ਼ੀਨੂ ਰਾਣੀ, ਸਰਿਤਾ, ਸੀਮਾ ਬੰਟੀ, ਨੀਸ਼ੂ ਰਾਣੀ, ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ।